IND vs WI: ਭਾਰਤ ਦੀ ਜਿੱਤ ਦੀਆਂ ਉਮੀਦਾਂ ''ਤੇ ਫ਼ਿਰਿਆ ਪਾਣੀ, ਬਾਰਿਸ਼ ਕਾਰਨ ਨਹੀਂ ਨਿਕਲਿਆ ਮੈਚ ਦਾ ਨਤੀਜਾ

Tuesday, Jul 25, 2023 - 12:40 AM (IST)

ਸਪੋਰਟਸ ਡੈਸਕ: ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਅਖ਼ੀਰਲੇ ਦਿਨ ਬਾਰਿਸ਼ ਨੇ ਅੜਿੱਕਾ ਪਾ ਦਿੱਤਾ। ਸਾਰਾ ਦਿਨ ਇੰਤਜ਼ਾਰ ਕਰਨ ਮਗਰੋਂ ਮੈਚ ਨੂੰ ਡਰਾਅ ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਅਖ਼ੀਰਲੇ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਹਾਲਾਂਕਿ ਭਾਰਤ ਨੇ 2 ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਂ ਕਰ ਲਈ।  

ਇਹ ਖ਼ਬਰ ਵੀ ਪੜ੍ਹੋ - ਕਮਰੇ 'ਚ ਸੁੱਤੀ ਪਈ ਮੁਟਿਆਰ ਨਾਲ ਵਾਪਰ ਗਿਆ ਭਾਣਾ, ਘਰ 'ਚ ਪੈ ਗਿਆ ਚੀਕ-ਚਿਹਾੜਾ

ਮੈਚ ਜਿਸ ਮੋੜ 'ਤੇ ਸੀ, ਉਸ ਤੋਂ ਤਿੰਨੋ ਫ਼ੈਸਲੇ ਸੰਭਵ ਨਜ਼ਰ ਆ ਰਹੇ ਸਨ। ਭਾਰਤ ਵੱਲੋਂ ਵੈਸਟ ਇੰਡੀਜ਼ ਨੂੰ 365 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਇਸ ਦੇ ਜਵਾਬ ਵਿਚ ਵੈਸਟ ਇੰਡੀਜ਼ ਨੇ 2 ਵਿਕਟਾਂ ਗੁਆ ਕੇ 76 ਦੌੜਾਂ ਬਣਾਈਆਂ ਸਨ। ਸੀਰੀਜ਼ ਵਿਚ ਭਾਰਤੀ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਵੇਖੀਏ ਤਾਂ 8 ਵਿਕਟਾਂ ਲੈਣਾ ਕੋਈ ਵੱਡੀ ਗੱਲ ਨਹੀਂ ਸੀ। ਉੱਥੇ ਹੀ ਵੈਸਟ ਇੰਡੀਜ਼ ਵੀ 2 ਵਿਕਟਾਂ ਦੇ ਨੁਕਸਾਨ 'ਤੇ 76 ਦੌੜਾਂ ਬਣਾ ਚੁੱਕੀ ਸੀ ਅਤੇ ਚੰਦਰਪਾਲ ਤੇ ਬਲੈਕਵੁੱਡ ਕ੍ਰੀਜ਼ 'ਤੇ ਡਟੇ ਹੋਏ ਸਨ। ਮੇਜ਼ਬਾਨ ਟੀਮ ਦੇ ਹੱਥ ਵਿਚ 8 ਵਿਕਟਾਂ ਸਨ ਤੇ ਜਿੱਤ ਲਈ 288 ਦੌੜਾਂ ਦੀ ਹੀ ਲੋੜ ਸੀ। 

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anmol Tagra

Content Editor

Related News