ਭਾਰਤ-ਵਿੰਡੀਜ਼ ਵਿਚਾਲੇ ਦੂਜਾ ਮੈਚ ਅੱਜ, ਦੂਬੇ ਦੀ ਜਗ੍ਹਾ ਸੈਮਸਨ ਨੂੰ ਮਿਲ ਸਕਦੈ ਮੌਕਾ

12/08/2019 12:54:25 PM

ਤਿਰੂਅਨੰਤਪੁਰਮ : ਕਪਤਾਨ ਵਿਰਾਟ ਕੋਹਲੀ ਦੀ ਬਿਹਤਰੀਨ ਪਾਰੀ ਨਾਲ ਪਹਿਲਾ ਟੀ-20 ਮੁਕਾਬਲਾ ਆਸਾਨੀ ਨਾਲ 6 ਵਿਕਟਾਂ ਨਾਲ ਜਿੱਤਣ ਵਾਲੀ ਟੀਮ ਇੰਡੀਆ ਵੈਸਟਇੰਡੀਜ਼ ਵਿਰੁੱਧ ਅੱਜ ਭਾਵ ਐਤਵਾਰ ਨੂੰ ਇੱਥੇ ਸਪੋਰਟਸ ਹੱਬ ਸਟੇਡੀਅਮ ਵਿਚ ਹੋਣ ਵਾਲੇ ਦੂਜੇ ਟੀ-20 ਮੈਚ ਵਿਚ ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ। ਭਾਰਤ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਤੋਂ 3 ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ। ਭਾਰਤ ਵੈਸਟਇੰਡੀਜ਼ ਵਿਰੁੱਧ ਟੀ-20 ਵਿਚ ਲਗਾਤਾਰ 7 ਮੈਚ ਜਿੱਤ ਚੁੱਕਾ ਹੈ ਤੇ  ਬੰਗਲਾਦੇਸ਼ ਵਿਰੁੱਧ ਲਗਾਤਾਰ 8 ਟੀ-20 ਮੈਚ ਜਿੱਤਣ ਦੇ ਆਪਣੇ ਰਿਕਾਰਡ ਦੀ ਬਰਾਬਰੀ ਕਰਨ ਦੇ ਕੰਢੇ 'ਤੇ ਹੈ। ਹੈਦਰਾਬਾਦ ਵਿਚ ਬੀਤੇ ਸ਼ੁੱਕਰਵਾਰ ਖੇਡਿਆ ਗਿਆ ਪਹਿਲਾ ਮੁਕਾਬਲਾ ਭਾਰਤ ਨੇ ਆਪਣੇ ਕਪਤਾਨ ਵਿਰਾਟ ਕੋਹਲੀ ਦੀ ਅਜੇਤੂ 94 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਤੇ ਓਪਨਰ ਲੋਕੇਸ਼ ਰਾਹੁਲ (62) ਦੇ ਬਿਹਤਰੀਨ ਅਰਧ ਸੈਂਕੜੇ ਨਾਲ ਇਕਪਾਸੜ ਬਣਾ ਦਿੱਤਾ ਸੀ। ਭਾਰਤ ਦੀ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਸਭ ਤੋਂ ਵੱਡੀ ਜਿੱਤ ਸੀ।

PunjabKesari

ਵੈਸਟਇੰਡੀਜ਼ ਨੇ ਜਦੋਂ 20 ਓਵਰਾਂ ਵਿਚ 5 ਵਿਕਟਾਂ 'ਤੇ 207 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤਾਂ ਇਕ ਵਾਰ ਲੱਗ ਰਿਹਾ ਸੀ ਕਿ ਭਾਰਤ ਨੂੰ ਇੰਨੇ ਵੱਡੇ ਸਕੋਰ ਸਾਹਮਣੇ ਪ੍ਰੇਸ਼ਾਨੀ ਆ ਸਕਦੀ ਹੈ ਪਰ ਕੋਹਲੀ ਦੀ ਵਿਰਾਟ ਪਾਰੀ ਨੇ ਇਸ ਟੀਚੇ ਨੂੰ ਬੌਣਾ ਸਾਬਤ ਕਰ ਦਿੱਤਾ। ਵਿਰਾਟ ਨੇ ਸਿਰਫ 50 ਗੇਂਦਾਂ ਵਿਚ 6 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 94 ਦੌੜਾਂ ਦੀ ਆਪਣੀ ਸਰਵਸ੍ਰੇਸ਼ਠ ਤੇ ਮੈਚ ਜੇਤੂ ਪਾਰੀ ਖੇਡੀ। ਭਾਰਤ ਨੇ ਆਪਣੇ ਕਪਤਾਨ ਦੀ ਵਿਰਾਟ ਪਾਰੀ ਨਾਲ 18.4 ਓਵਰਾਂ ਵਿਚ ਹੀ ਚਾਰ ਵਿਕਟਾਂ 'ਤੇ 209 ਦੌੜਾਂ ਬਣਾ ਕੇ 8 ਗੇਂਦਾਂ ਪਹਿਲਾਂ ਹੀ ਮੈਚ ਖਤਮ ਕਰ ਦਿੱਤਾ।

PunjabKesari

ਭਾਰਤੀ ਟੀਮ ਦੂਜੇ ਮੈਚ ਵਿਚ ਵੀ ਇਸੇ ਲੈਅ ਨੂੰ ਬਰਕਰਾਰ ਰੱਖਦੇ ਹੋਏ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ਭਾਰਤ ਲਈ ਪਹਿਲੇ ਮੁਕਾਬਲੇ ਵਿਚ ਵਿਰਾਟ ਦੀ ਫਾਰਮ ਦੇ ਨਾਲ ਓਪਨਰ ਲੋਕੇਸ਼ ਰਾਹੁਲ ਦਾ ਤੇਜ਼-ਤਰਾਰ ਅਰਧ ਸੈਂਕੜਾ ਚੰਗੀ ਗੱਲ ਰਹੀ ਤੇ ਚੋਟੀਕ੍ਰਮ ਨੇ ਮੈਚ ਦਾ ਨਿਪਟਾਰਾ ਕਰ ਦਿੱਤਾ। ਪਹਿਲੇ ਮੈਚ ਦੀ ਹਾਰ ਤੋਂ ਬਾਅਦ ਵਿਸ਼ਵ ਚੈਂਪੀਅਨ ਵਿੰਡੀਜ਼ ਨੂੰ ਦੂਜੇ ਮੈਚ ਵਿਚ ਵਾਪਸੀ ਕਰਨੀ ਪਵੇਗੀ ਤਾਂ ਕਿ ਸੀਰੀਜ਼ ਦਾ ਰੋਮਾਂਚ ਬਣਿਆ ਰਹੇ ਤੇ ਮੁੰਬਈ ਵਿਚ ਤੀਜੇ ਮੈਚ ਵਿਚ ਜਾ ਕੇ ਸੀਰੀਜ਼ ਦਾ ਫੈਸਲਾ ਹੋਵੇ।

PunjabKesari

ਆਪਣੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਨੂੰ ਦੇਖਣਾ ਚਾਹੁੰਦੇ ਨੇ ਸਥਾਨਕ ਪ੍ਰਸ਼ੰਸਕ
PunjabKesariਸਥਾਨਕ ਪ੍ਰਸ਼ੰਸਕ ਇਸ ਮੁਕਾਬਲੇ ਵਿਚ ਆਪਣੇ ਸਟਾਰ ਖਿਡਾਰੀ ਸੰਜੂ ਸੈਮਸਨ ਨੂੰ ਖੇਡਦਾ ਦੇਖਣਾ ਚਾਹੁੰਦੇ ਹਨ, ਜਿਸ ਨੂੰ ਜ਼ਖ਼ਮੀ ਓਪਨਰ ਸ਼ਿਖਰ ਧਵਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸਪੋਰਟਸ ਹੱਬ ਸਟੇਡੀਅਮ ਵਿਚ ਭਾਰਤ-ਏ ਅਤੇ ਦੱਖਣੀ ਅਫਰੀਕਾ-ਏ ਵਿਚਾਲੇ ਖੇਡੇ ਗਏ ਮੈਚ ਵਿਚ ਸੰਜੂ ਨੇ ਸ਼ਾਨਦਾਰ ਪਾਰੀ ਖੇਡੀ ਸੀ।


Related News