IND vs WI : ਵੈਸਟਇੰਡੀਜ਼ ਖ਼ਿਲਾਫ਼ ਟੀ20 ਸੀਰੀਜ਼ ''ਚ ਨਹੀਂ ਖੇਡਣਗੇ ਵਿਰਾਟ

07/08/2022 3:23:55 PM

ਮੁੰਬਈ (ਭਾਸ਼ਾ)- ਭਾਰਤੀ ਕ੍ਰਿਕਟ ਟੀਮ ਦੇ ਚੋਟੀ ਦੇ ਬੱਲੇਬਾਜ਼ ਵਿਰਾਟ ਕੋਹਲੀ ਵੈਸਟ ਇੰਡੀਜ਼ ਦੌਰੇ ਦੀ ਵਨ-ਡੇ ਸੀਰੀਜ਼ ਤੋਂ ਬਾਅਦ ਟੀ-20 ਸੀਰੀਜ਼ ਦੌਰਾਨ ਵੀ ਨਹੀਂ ਖੇਡਣਗੇ। ਕੋਹਲੀ ਨੇ ਚੋਣਕਰਤਾਵਾਂ, ਟੀਮ ਪ੍ਰਬੰਧਨ ਅਤੇ ਬੀ. ਸੀ. ਸੀ. ਆਈ. ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੈਸਟ ਇੰਡੀਜ਼ ਦੌਰੇ ਲਈ ਟੀਮ ’ਚ ਸ਼ਾਮਲ ਨਾ ਕੀਤਾ ਜਾਵੇ। 

ਇਹ ਵੀ ਪੜ੍ਹੋ : ਲੁਧਿਆਣਾ ਦੀ ਮਾਨਿਆ ਸ਼ਰਮਾ ਨੇ 263 ਰਨ ਨਾਟ ਆਊਟ ਪਾਰੀ ਖੇਡਦਿਆਂ ਵਿਸ਼ਵ ਰਿਕਾਰਡ ਬਣਾਇਆ

ਕੋਹਲੀ ਤੋਂ ਇਲਾਵਾ ਹੋਰ ਸੀਨੀਅਰ ਖਿਡਾਰੀ 3 ਮੈਚ ਦੀ ਟੀ-20 ਸੀਰੀਜ਼ ਦੀ ਟੀਮ ’ਚ ਵਾਪਸੀ ਕਰਨਗੇ। ਇਸ ਦੌਰੇ ’ਤੇ ਰਵੀਚੰਦਰਨ ਅਸ਼ਵਿਨ ਨੂੰ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Birthday Special : ਸੌਰਵ ਗਾਂਗੁਲੀ ਦੇ ਕ੍ਰਿਕਟ 'ਚ ਉਹ ਸ਼ਾਨਦਾਰ ਰਿਕਾਰਡਸ ਜੋ ਬਣਾਉਂਦੇ ਹਨ ਉਨ੍ਹਾਂ ਨੂੰ ਖ਼ਾਸ

ਅਸ਼ਵਿਨ ਟੀ-20 ਵਿਸ਼ਵ ਕੱਪ-2021 ’ਚ ਟੀਮ ’ਚ ਹਿੱਸਾ ਲੈ ਰਹੇ ਸਨ ਹਾਲਾਂਕਿ ਰਾਹੁਲ ਦ੍ਰਾਵਿੜ ਦੇ ਕੋਚ ਬਣਨ ਤੋਂ ਬਾਅਦ ਅਸ਼ਵਿਨ ਨੂੰ ਸੂਚਿਤ ਕੀਤਾ ਗਿਆ ਸੀ ਕਿ ਟੀਮ ਨੂੰ ਉਨ੍ਹਾਂ ਦੇ ‘ਅਨੁਭਵ ਅਤੇ ਕੌਸ਼ਲ’ ਦੀ ਜ਼ਰੂਰਤ ਹੈ। ਵੈਸਟ ਇੰਡੀਜ਼ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ 10 ਜੁਲਾਈ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਤੀਜੇ ਅਤੇ ਆਖਰੀ ਟੀ-20 ਦੋ ਬਾਅਦ ਹੋ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News