IND vs WI : ਵਿੰਡੀਜ਼ ਕਪਤਾਨ ਨੇ ਦੱਸੀ ਹਾਰ ਦੀ ਵੱਡੀ ਵਜ੍ਹਾ

12/07/2019 1:14:34 AM

ਨਵੀਂ ਦਿੱਲੀ— ਹੈਦਰਾਬਾਦ ਦੇ ਮੈਦਾਨ 'ਤੇ ਵਿੰਡੀਜ਼ ਟੀਮ ਨੇ ਭਾਰਤੀ ਟੀਮ ਵਿਰੁੱਧ ਧਮਾਕੇਦਾਰ ਸ਼ੁਰੂਆਤ ਕੀਤੀ ਸੀ ਪਰ ਲੇਵਿਸ ਹੇਟਮਾਇਰ, ਪੋਲਾਰਡ ਨੇ ਵਧੀਆ ਪਾਰੀ ਖੇਡ ਵਿੰਡੀਜ਼ ਨੂੰ 207 ਦੌੜਾਂ ਤਕ ਪਹੁੰਚਾਇਆ ਸੀ ਪਰ ਭਾਰਤੀ ਟੀਮ ਦੇ ਕੇ. ਐੱਲ. ਰਾਹੁਲ ਤੇ ਕਪਤਾਨ ਕੋਹਲੀ ਦੀਆਂ ਪਾਰੀਆਂ ਦੀ ਬਦੌਲਤ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਮੈਚ ਹਾਰਨ ਤੋਂ ਬਾਅਦ ਵਿੰਡੀਜ਼ ਕਪਤਾਨ ਕੇਰੋਨ ਪੋਲਾਰਡ ਵੀ ਨਿਰਾਸ਼ ਦਿਖੇ। ਉਸ ਨੇ ਕਿਹਾ ਕਿ 208 ਦਾ ਟੀਚਾ ਹਾਸਲ ਕਰਨ ਦੇ ਲਈ ਨਿਸ਼ਚਤ ਤੌਰ 'ਤੇ 10 'ਚੋਂ 10 ਅੰਕ ਹਾਸਲ ਕਰਨੇ ਪੈਂਦੇ ਹਨ।
ਪੋਲਾਰਡ ਨੇ ਕਿਹਾ ਕਿ ਸਾਡੀ ਗੇਂਦਬਾਜ਼ੀ ਬਹੁਤ ਖਰਾਬ ਰਹੀ। ਖਾਸ ਤੌਰ 'ਤੇ ਅਸੀਂ ਬਹੁਤ ਦੌੜਾਂ ਦਿੱਤੀਆਂ। ਇੱਥੋਂ ਸਾਡੀ ਖੇਡ ਖਰਾਬ ਹੋ ਗਈ। ਜੇਕਰ ਅਸੀਂ ਵਧੀਆ ਬੱਲੇਬਾਜ਼ੀ ਵਿਕਟ ਦੇ ਬਾਵਜੂਦ ਸਾਡੇ ਵਲੋਂ ਬਣਾਈ ਗਈ ਯੋਜਨਾਵਾਂ ਨੂੰ ਅੰਜਾਮ ਦਿੱਤਾ ਹੁੰਦਾ ਤਾਂ ਇਸਦਾ ਨਤੀਜਾ ਕੁਝ ਹੋਰ ਹੋਣਾ ਸੀ। ਕਿਸੇ ਵੀ ਖੇਡ 'ਚ 2 ਖੇਤਰ ਹੁੰਦੇ ਹਨ, ਬੱਲੇਬਾਜ਼ੀ ਤੇ ਗੇਂਦਬਾਜ਼ੀ। ਅਸੀਂ ਬੱਲੇ ਤੋਂ ਵਧੀਆ ਕੰਮ ਕੀਤਾ। ਹੇਟਮਾਇਰ ਤੇ ਲੁਈਸ ਨੇ ਦੌੜਾਂ ਬਣਾਈਆਂ। ਪੋਲਾਰਡ ਨੇ ਕਿਹਾ ਕਿ ਜਦੋਂ ਸਾਡੇ ਬੱਲੇਬਾਜ਼ ਦੌੜਾਂ ਬਣਾਉਂਦੇ ਹਨ ਤਾਂ ਦੇਖ ਕੇ ਵਧੀਆ ਲੱਗਦਾ ਹੈ।


Gurdeep Singh

Content Editor

Related News