IND vs WI : ਤੀਜੇ ਦਿਨ ਦੀ ਖੇਡ ਖ਼ਤਮ, ਵੈਸਟ ਇੰਡੀਜ਼ ਦਾ ਸਕੋਰ 229/5, ਭਾਰਤ ਤੋਂ 209 ਦੌੜਾਂ ਪਿੱਛੇ

Sunday, Jul 23, 2023 - 03:46 AM (IST)

IND vs WI : ਤੀਜੇ ਦਿਨ ਦੀ ਖੇਡ ਖ਼ਤਮ, ਵੈਸਟ ਇੰਡੀਜ਼ ਦਾ ਸਕੋਰ 229/5, ਭਾਰਤ ਤੋਂ 209 ਦੌੜਾਂ ਪਿੱਛੇ

ਪੋਰਟ ਆਫ ਸਪੇਨ (ਯੂ. ਐੱਨ. ਆਈ.) : ਵੈਸਟ ਇੰਡੀਜ਼ ਨੇ ਸ਼ਾਨਦਾਰ ਡਿਫੈਂਸ ਦਾ ਪ੍ਰਦਰਸ਼ਨ ਕਰਦਿਆਂ ਸ਼ਨੀਵਾਰ ਭਾਰਤ ਖਿਲਾਫ਼ ਦੂਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ 5 ਵਿਕਟਾਂ ਦੇ ਨੁਕਸਾਨ ’ਤੇ 229 ਦੌੜਾਂ ਬਣਾਈਆਂ। ਐਲਿਕ ਐਥਨਾਂਜ਼ੇ (37) ਤੇ ਜੇਸਨ ਹੋਲਡਰ (11) ਦੌੜਾਂ ਬਣਾ ਕੇ ਵਿਕਟ ’ਤੇ ਟਿਕੇ ਹੋਏ ਹਨ।

ਵੈਸਟ ਇੰਡੀਜ਼ ਹੁਣ ਵੀ ਭਾਰਤ ਦੇ ਸਕੋਰ ਤੋਂ 209 ਦੌੜਾਂ ਨਾਲ ਪਿੱਛੇ ਹੈ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ 438 ਦੌੜਾਂ ਬਣਾਈਆਂ ਸਨ। ਮੀਂਹ ਕਾਰਨ ਖੇਡ ਰੋਕੇ ਜਾਣ ਤੋਂ ਪਹਿਲਾਂ ਮੁਹੰਮਦ ਸਿਰਾਜ ਨੇ ਜੋਸ਼ੁਆ ਡਾ ਸਿਲਵਾ ਨੂੰ ਕਲੀਨ ਬੋਲਡ ਕੀਤਾ। ਐਲਿਕ ਅਥਾਨਾਂਜ਼ੇ 28 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਲਈ ਰਵਿੰਦਰ ਜਡੇਜਾ ਨੇ 2, ਜਦਕਿ ਆਰ. ਅਸ਼ਵਿਨ, ਸਿਰਾਜ ਅਤੇ ਡੈਬਿਊ ਕਰ ਰਹੇ ਮੁਕੇਸ਼ ਕੁਮਾਰ ਨੇ 1-1 ਵਿਕਟ ਝਟਕੀ।

ਇਹ ਵੀ ਪੜ੍ਹੋ : ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ 'ਚ 2 ਭਾਰਤੀ ਵੀ ਸ਼ਾਮਲ, ਦੇਖੋ ਤਸਵੀਰਾਂ

ਵੈਸਟ ਇੰਡੀਜ਼ ਨੇ ਹੌਲੀ ਬੱਲੇਬਾਜ਼ੀ ਕਰਦਿਆਂ 97.2 ਓਵਰਾਂ ’ਚ 2.13 ਦੀ ਸਟ੍ਰਾਇਕ ਰੇਟ ਨਾਲ ਦੌੜਾਂ ਬਣਾਈਆਂ। ਪਹਿਲੇ ਸੈਸ਼ਨ ’ਚ ਕਿਰਕ ਮੈਕੇਂਜ਼ੀ ਦੀ ਵਿਕਟ ਡਿੱਗਣ ਤੋਂ ਬਾਅਦ ਵਿੰਡੀਜ਼ ਨੇ ਦੂਜੇ ਸੈਸ਼ਨ ’ਚ ਸਿਰਫ ਬ੍ਰੈਥਵੇਟ ਦੀ ਵਿਕਟ ਗੁਆਈ।

ਬ੍ਰੈਥਵੇਟ ਨੇ 235 ਗੇਂਦਾਂ ’ਤੇ 5 ਚੌਕਿਆਂ ਅਤੇ ਇਕ ਛੱਕੇ ਦੀ ਸਹਾਇਤਾ ਨਾਲ 75 ਦੌੜਾਂ ਬਣਾਈਆਂ। ਕੈਰੇਬੀਆਈ ਟੀਮ ਦੀ ਹੌਲੀ ਰਨ ਰਫ਼ਤਾਰ ਅਤੇ ਮਜ਼ਬੂਤ ਡਿਫੈਂਸ ਤੋਂ ਇਹੀ ਪ੍ਰਤੀਤ ਹੋਇਆ ਕਿ ਮੇਜ਼ਬਾਨ ਡਰਾਅ ਲਈ ਖੇਡ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News