Women's Asia Cup Final : ਭਾਰਤ-ਸ਼੍ਰੀਲੰਕਾ ਵਿਚਾਲੇ ਖਿਤਾਬੀ ਮੁਕਾਬਲਾ, ਰਿਕਾਰਡ ਤੇ ਸੰਭਾਵਿਤ ਪਲੇਇੰਗ 11 ਵੀ ਦੇਖੋ

Sunday, Jul 28, 2024 - 01:14 PM (IST)

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੈਚ ਅੱਜ ਬਾਅਦ ਦੁਪਹਿਰ 3 ਵਜੇ ਦਾਂਬੁਲਾ ਦੇ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਸਖ਼ਤ ਹੋਣ ਵਾਲਾ ਹੈ ਕਿਉਂਕਿ ਭਾਰਤ ਅਤੇ ਸ੍ਰੀਲੰਕਾ ਦੋਵਾਂ ਨੇ ਟੂਰਨਾਮੈਂਟ ਵਿੱਚ ਆਪਣੇ ਸਾਰੇ ਮੈਚ ਜਿੱਤੇ ਹਨ। ਸ਼੍ਰੀਲੰਕਾ ਨੇ ਇਕ ਵਾਰ ਵੀ ਮਹਿਲਾ ਏਸ਼ੀਆ ਕੱਪ ਦਾ ਖਿਤਾਬ ਨਹੀਂ ਜਿੱਤਿਆ ਹੈ ਜਦਕਿ ਭਾਰਤ ਦੀ ਨਜ਼ਰ ਆਪਣੇ 8ਵੇਂ ਖਿਤਾਬ 'ਤੇ ਹੋਵੇਗੀ।
ਹੈੱਡ ਟੂ ਹੈੱਡ (ਟੀ20ਆਈ)
ਕੁੱਲ ਮੈਚ - 24
ਭਾਰਤ - 19 ਜਿੱਤਾਂ
ਸ਼੍ਰੀਲੰਕਾ - 4
ਨੋਰਿਜ਼ਲਟ- ਇੱਕ
ਪਿੱਚ ਰਿਪੋਰਟ
ਦਾਂਬੁਲਾ ਦੀ ਪਿੱਚ ਬੱਲੇਬਾਜ਼ੀ ਲਈ ਬਹੁਤ ਵਧੀਆ ਰਹੀ ਹੈ। ਸੈਮੀਫਾਈਨਲ 'ਚ ਮੰਧਾਨਾ ਅਤੇ ਅਥਾਪੱਟੂ ਨੇ ਦਿਖਾਇਆ ਕਿ ਦੌੜਾਂ ਬਣਾਉਣੀ ਇੰਨੀਆਂ ਵੀ ਮੁਸ਼ਕਲ ਨਹੀਂ ਹਨ। ਫਾਈਨਲ ਵਿੱਚ 150-160 ਦੇ ਵਿਚਕਾਰ ਸਕੋਰ ਦੀ ਉਮੀਦ ਕੀਤੀ ਜਾ ਸਕਦੀ ਹੈ। ਮੌਜੂਦਾ ਹਾਲਾਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਖੇਡ ਦੇ ਸ਼ੁਰੂਆਤੀ ਦੌਰ 'ਚ ਸਵਿੰਗ ਗੇਂਦਬਾਜ਼ੀ ਦੇ ਅਨੁਕੂਲ ਹੋਵੇਗਾ। ਹਾਲਾਂਕਿ ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਪਿੱਚ ਦੇ ਬੱਲੇਬਾਜ਼ਾਂ ਲਈ ਵਧੇਰੇ ਅਨੁਕੂਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ।
ਮੌਸਮ
ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸਪਾਸ ਅਤੇ ਨਮੀ ਦਾ ਪੱਧਰ 76% ਦੇ ਨਾਲ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ।
ਇਹ ਵੀ ਜਾਣੋ
ਜੇਮਿਮਾ ਰੌਡਰਿਗਜ਼ ਭਾਰਤ ਲਈ ਆਪਣਾ 100ਵਾਂ ਟੀ-20 ਮੈਚ ਖੇਡੇਗੀ। ਕਵੀਸ਼ਾ ਦਿਲਹਾਰੀ ਨੂੰ ਇਸ ਫਾਰਮੈਟ ਵਿੱਚ 50 ਵਿਕਟਾਂ ਪੂਰੀਆਂ ਕਰਨ ਲਈ 2 ਵਿਕਟਾਂ ਦੀ ਲੋੜ ਹੈ। ਸੁਗੰਧੀਕਾ ਕੁਮਾਰੀ 100 ਤੋਂ 3 ਵਿਕਟਾਂ ਦੂਰ ਹੈ।
ਸਮ੍ਰਿਤੀ ਮੰਧਾਨਾ ਵਿਸ਼ਵ ਟੀ-20 ਵਿੱਚ 3500 ਦੌੜਾਂ ਪੂਰੀਆਂ ਕਰਨ ਤੋਂ 67 ਦੌੜਾਂ ਦੂਰ ਹੈ ਜਦਕਿ ਹਰਮਨਪ੍ਰੀਤ ਕੌਰ ਨੂੰ 85 ਦੌੜਾਂ ਦੀ ਲੋੜ ਹੈ।
ਮੈਚ ਕਦੋਂ ਅਤੇ ਕਿੱਥੇ ਦੇਖਣਾ ਹੈ
28 ਜੁਲਾਈ ਨੂੰ ਦੁਪਹਿਰ 3 ਵਜੇ ਸਟਾਰ ਸਪੋਰਟਸ ਨੈੱਟਵਰਕ 'ਤੇ ਅਤੇ ਡਿਜ਼ਨੀ+ ਹੌਟਸਟਾਰ 'ਤੇ ਲਾਈਵ ਸਟ੍ਰੀਮਿੰਗ
ਸੰਭਾਵਿਤ ਪਲੇਇੰਗ 11
ਭਾਰਤ :
ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਡੀ ਹੇਮਲਤਾ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਪੂਜਾ ਵਸਤਰਾਕਰ, ਦੀਪਤੀ ਸ਼ਰਮਾ, ਰਾਧਾ ਅਦਵ, ਤਨੁਜਾ ਕੰਵਰ, ਰੇਣੁਕਾ ਠਾਕੁਰ।
ਸ਼੍ਰੀਲੰਕਾ: ਵਿਸ਼ਾਮੀ ਗੁਣਾਰਤਨ, ਚਮਾਰੀ ਅਥਾਪਥੂ (ਕਪਤਾਨ), ਹਰਸ਼ਿਤਾ ਸਮਰਾਵਿਕਰਮਾ, ਹਾਸੀਨੀ ਪਰੇਰਾ, ਅਨੁਸ਼ਕਾ ਸੰਜੀਵਨੀ (ਵਿਕਟਕੀਪਰ), ਕਵੀਸ਼ਾ ਦਿਲਹਾਰੀ, ਨੀਲਾਕਸ਼ੀ ਡੀ ਸਿਲਵਾ, ਇਨੋਸ਼ੀ ਪ੍ਰਿਯਦਰਸ਼ਨੀ, ਉਦੇਸ਼ਿਕਾ ਪ੍ਰਬੋਧਿਨੀ, ਸੁਗੰਧਿਕਾ ਕੁਮਾਰੀ, ਅਚਿਨੀ ਕੁਲਸੂਰੀਆ।


Aarti dhillon

Content Editor

Related News