IND vs SL : ਰੋਹਿਤ ਸ਼ਰਮਾ ਨੇ ਤੋੜੇ ਦ੍ਰਾਵਿੜ-ਤੇਂਦੁਲਕਰ ਦੇ ਰਿਕਾਰਡ, ਹੁਣ ਸਿਰਫ਼ ਇਸ ਉਪਲੱਬਧੀ ''ਤੇ ਨਜ਼ਰਾਂ

Sunday, Aug 04, 2024 - 10:08 PM (IST)

ਕੋਲੰਬੋ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖਿਲਾਫ ਦੂਜੇ ਮੈਚ 'ਚ ਇਕ ਹੋਰ ਅਰਧ ਸੈਂਕੜਾ ਲਗਾ ਕੇ ਵਨਡੇ ਕ੍ਰਿਕਟ 'ਚ ਆਪਣਾ ਦਬਦਬਾ ਜਾਰੀ ਰੱਖਿਆ ਅਤੇ ਰਾਹੁਲ ਦ੍ਰਾਵਿੜ ਨੂੰ ਪਛਾੜ ਕੇ ਦੇਸ਼ ਦਾ ਚੌਥਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਸ਼੍ਰੀਲੰਕਾ ਦੇ ਖਿਲਾਫ ਦੂਜੇ ਵਨਡੇ ਵਿਚ ਰੋਹਿਤ ਨੇ 44 ਗੇਂਦਾਂ ਵਿਚ 5 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 145 ਤੋਂ ਵੱਧ ਰਿਹਾ। ਰੋਹਿਤ ਨੇ ਹੁਣ 264 ਮੈਚਾਂ 'ਚ 49.23 ਦੀ ਔਸਤ, 92.29 ਦੀ ਸਟ੍ਰਾਈਕ ਰੇਟ, 31 ਸੈਂਕੜੇ ਅਤੇ 57 ਅਰਧ ਸੈਂਕੜੇ ਨਾਲ 10,831 ਦੌੜਾਂ ਬਣਾਈਆਂ ਹਨ। ਉਸ ਦਾ ਸਰਬੋਤਮ ਸਕੋਰ 264 ਹੈ, ਜੋ ਕਿ ਸ਼੍ਰੀਲੰਕਾ ਦੇ ਖਿਲਾਫ ਸੀ।

PunjabKesari

ਇਕ ਸਲਾਮੀ ਬੱਲੇਬਾਜ਼ ਵਜੋਂ ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਭਾਰਤ ਲਈ ਸਭ ਤੋਂ ਵੱਧ ਪੰਜਾਹ ਤੋਂ ਵੱਧ ਸਕੋਰ ਦਰਜ ਕਰਨ ਲਈ ਸਚਿਨ ਤੇਂਦੁਲਕਰ ਨੂੰ ਪਛਾੜ ਦਿੱਤਾ। 43 ਸੈਂਕੜੇ ਅਤੇ 78 ਅਰਧ ਸੈਂਕੜੇ ਦੇ ਨਾਲ ਰੋਹਿਤ ਨੇ ਇਕ ਸਲਾਮੀ ਬੱਲੇਬਾਜ਼ ਵਜੋਂ 121 ਵਾਰ 50 ਤੋਂ ਵੱਧ ਸਕੋਰ ਬਣਾਏ ਹਨ, ਜੋ ਸਚਿਨ (120 ਵਾਰ) ਤੋਂ ਵੱਧ ਹਨ। ਸਚਿਨ ਨੇ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ 45 ਸੈਂਕੜੇ ਅਤੇ 75 ਅਰਧ ਸੈਂਕੜੇ ਲਗਾਏ ਹਨ।

PunjabKesari

ਇਸੇ ਤਰ੍ਹਾਂ ਰੋਹਿਤ ਨੇ ਇਕ ਮੈਚ ਦੇ ਪਹਿਲੇ 10 ਓਵਰਾਂ ਵਿਚ ਵਨਡੇ ਵਿਚ ਆਪਣਾ ਚੌਥਾ ਅਰਧ ਸੈਂਕੜਾ ਲਗਾਇਆ। ਉਹ ਵਨਡੇ ਮੈਚਾਂ ਦੇ ਪਹਿਲੇ 10 ਓਵਰਾਂ ਵਿਚ 7 ​​ਅਰਧ ਸੈਂਕੜੇ ਲਗਾਉਣ ਵਾਲੇ ਵਰਿੰਦਰ ਸਹਿਵਾਗ ਦੇ ਰਿਕਾਰਡ ਦਾ ਪਿੱਛਾ ਕਰ ਰਿਹਾ ਹੈ। ਜਨਵਰੀ 2023 ਤੋਂ ਬਾਅਦ ਆਪਣੇ ਪਹਿਲੇ ਵਨਡੇ ਵਿਚ ਪਾਵਰਪਲੇ (10 ਓਵਰ) ਵਿਚ 54 ਛੱਕੇ ਮਾਰਦੇ ਹੋਏ ਰੋਹਿਤ ਹਾਲ ਹੀ ਵਿਚ ਛੱਕੇ ਮਾਰਨ ਵਾਲੀ ਮਸ਼ੀਨ ਬਣ ਗਿਆ ਹੈ। ਆਸਟ੍ਰੇਲੀਆ ਦੇ ਡੇਵਿਡ ਵਾਰਨਰ 24 ਛੱਕਿਆਂ ਨਾਲ ਦੂਜੇ ਸਥਾਨ 'ਤੇ ਹਨ। ਇਸ ਦੌਰਾਨ ਰੋਹਿਤ ਨੇ 28 ਪਾਰੀਆਂ ਵਿਚ 52.96 ਦੀ ਔਸਤ ਨਾਲ 1,377 ਦੌੜਾਂ ਬਣਾਈਆਂ ਹਨ, ਜਿਸ ਵਿਚ 2 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਸਰਬੋਤਮ ਸਕੋਰ 131 ਹੈ।

ਅਜਿਹਾ ਰਿਹਾ ਮੈਚ ਦਾ ਹਾਲ
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾ ਨੇ ਅਵਿਸ਼ਕਾ ਫਰਨਾਂਡੋ (62 ਗੇਂਦਾਂ 'ਤੇ 40), ਕਮਿੰਡੂ ਮੈਂਡਿਸ (44 ਗੇਂਦਾਂ 'ਤੇ 40 ਦੌੜਾਂ) ਅਤੇ ਡੁਨਿਤ ਵੇਲੇਜ਼ (35 ਗੇਂਦਾਂ 'ਤੇ 39 ਦੌੜਾਂ) ਦੀ ਪਾਰੀ ਦੀ ਬਦੌਲਤ 50 ਓਵਰਾਂ 'ਚ 9 ਵਿਕਟਾਂ 'ਤੇ 240 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ (30/3) ਅਤੇ ਕੁਲਦੀਪ (2/33) ਭਾਰਤ ਦੇ ਚੋਟੀ ਦੇ ਗੇਂਦਬਾਜ਼ ਸਨ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਜ਼ਬਰਦਸਤ ਸ਼ੁਰੂਆਤ ਕੀਤੀ। ਰੋਹਿਤ ਨੇ ਇਕ ਵਾਰ ਫਿਰ ਧਮਾਕੇਦਾਰ ਅਰਧ ਸੈਂਕੜਾ ਜੜਿਆ ਪਰ ਇਸ ਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਭਾਰਤ ਲਈ ਸ਼੍ਰੀਲੰਕਾ ਦੇ ਜੈਫਰੀ ਵਾਂਡਰਸੇ ਨੇ 7 ਓਵਰਾਂ 'ਚ 6 ਵਿਕਟਾਂ ਲਈਆਂ ਪਰ ਇਸ ਤੋਂ ਬਾਅਦ ਅਕਸ਼ਰ ਨੇ ਇਕ ਸਿਰਾ ਲਾ ਲਿਆ ਅਤੇ ਸਕੋਰ ਨੂੰ ਅੱਗੇ ਲੈ ਗਏ।

ਦੋਵੇਂ ਟੀਮਾਂ ਦੀ ਪਲੇਇੰਗ 11
ਸ਼੍ਰੀਲੰਕਾ : ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੇਂਡਿਸ (ਵਿਕਟਕੀਪਰ), ਸਾਦਿਰਾ ਸਮਰਵਿਕਰਮਾ, ਚਰਿਥ ਅਸਾਲੰਕਾ (ਕਪਤਾਨ), ਕਾਮਿੰਡੂ ਮੈਂਡਿਸ, ਜੇਨਿਥ ਲਿਆਨਾਜ, ਡੁਨੀਥ ਵੇਲਲੇਜ, ਅਕਿਲਾ ਧਨੰਜੇ, ਅਸਥਾ ਫਰਨਾਂਡੋ, ਜੈਫਰੀ ਵੈਂਡਰਸੇ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।

 


Sandeep Kumar

Content Editor

Related News