IND v SA 1st T20I : ਬਿਨ੍ਹਾ ਗੇਂਦ ਸੁੱਟੇ ਮੈਚ ਹੋਇਆ ਰੱਦ

Sunday, Sep 15, 2019 - 06:36 PM (IST)

IND v SA 1st T20I : ਬਿਨ੍ਹਾ ਗੇਂਦ ਸੁੱਟੇ ਮੈਚ ਹੋਇਆ ਰੱਦ

ਧਰਮਸ਼ਾਲਾ— ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਐਤਵਾਰ ਨੂੰ ਪਹਿਲਾ ਟੀ-20 ਮੁਕਾਬਲਾ ਮੀਂਹ ਕਾਰਨ ਰੱਦ ਕਰ ਦੇਣਾ ਪਿਆ। ਮੈਚ ਵਿਚ ਟਾਸ ਵੀ ਨਹੀਂ ਹੋਈ ਸੀ। ਮੀਂਹ ਕਾਰਨ ਟਾਸ ਵਿਚ ਦੇਰੀ ਹੋ ਗਈ ਸੀ ਤੇ ਲਗਾਤਾਰ ਮੀਂਹ ਕਾਰਨ ਮੈਚ ਨੂੰ ਰੱਦ ਕਰ ਦੇਣਾ ਪਿਆ, ਜਿਸ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਪਹਿਲਾਂ ਮੀਂਹ ਹਲਕਾ ਸੀ ਪਰ ਫਿਰ ਬਾਅਦ ਵਿਚ ਤੇਜ਼ ਹੁੰਦਾ ਚਲਾ ਗਿਆ। ਅੰਤ ਮੈਚ ਰੱਦ ਕਰ ਦੇਣਾ ਪਿਆ। ਦੋਵੇਂ ਟੀਮਾਂ ਹੁਣ ਮੋਹਾਲੀ ਲਈ ਰਵਾਨਾ ਹੋਣਗੀਆਂ, ਜਿੱਥੇ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।

PunjabKesari

ਸੰਭਾਵੀ ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ/ਰਾਹੁਲ ਚਾਹਰ, ਦੀਪਕ ਚਾਹਰ, ਨਵਦੀਪ ਸੈਨੀ।
ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ (ਕਪਤਾਨ), ਰੀਜਾ ਹੈਂਡ੍ਰਿ੍ਰਕਸ, ਰਾਸੀ ਵੈਨ ਡੇਰ ਡੂਸਨ, ਟੇਮਬਾ ਬਾਵੁਮਾ, ਡੇਵਿਡ ਮਿਲਰ, ਐਂਡਿਲੇ ਫੇਹਲੁਕਵੇਓ, ਡਵਾਈਨ ਪ੍ਰੀਟੋਰੀਅਸ, ਕੈਗਿਸੋ ਰਬਾਡਾ, ਬੇਯੂਰਨ ਹੇਂਡ੍ਰਿਕ, ਜੂਨੀਅਰ ਡਾਲਾ/ਐਨਰਿਕ ਨਾਰਜੇ, ਤਬਰੇਜ ਸ਼ਮਸੀ।


Related News