ਵਿਸ਼ਾਖਾਪਟਨਮ ਟੈਸਟ ''ਚ ਟੀਮ ਇੰਡੀਆ ਨੂੰ ਮਿਲ ਸਕਦੀ ਹੈ ਹਾਰ, ਵੱਡੇ ਕਾਰਨ ਆਏ ਸਾਹਮਣੇ

09/30/2019 1:10:15 PM

ਸਪੋਰਟਸ ਡੈਸਕ : ਟੀ-20 ਸੀਰੀਜ਼ ਬਰਾਬਰੀ 'ਤੇ ਖਤਮ ਹੋਣ ਤੋਂ ਬਾਅਦ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਟੈਸਟ ਸੀਰੀਜ਼ ਵਿਚ ਇਕ-ਦੂਜੇ ਖਿਲਾਫ 2 ਅਕਤੂਬਰ ਨੂੰ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ। ਟੈਸਟ ਸੀਰੀਜ਼ ਵਿਚ ਭਾਰਤੀ ਟੀਮ ਦਾ ਪਲੜਾ ਭਾਰਾ ਜ਼ਰੂਰ ਦਿਸ ਰਿਹਾ ਹੈ ਪਰ ਕੁਝ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਤੋਂ ਭਾਰਤੀ ਟੀਮ ਪਹਿਲਾ ਟੈਸਟ ਹਾਰ ਸਕਦੀ ਹੈ।

ਸਲਾਮੀ ਜੋੜੀ 'ਚ ਤਜ਼ਰਬੇ ਦੀ ਕਮੀ
PunjabKesari
ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਲਈ ਟੀਮ ਵਿਚ ਰੋਹਿਤ ਸ਼ਰਮਾ ਨੂੰ ਬਤੌਰ ਸਲਾਮੀ ਬੱਲੇਬਾਜ਼ ਸ਼ਾਮਲ ਕੀਤਾ ਗਿਆ ਹੈ। ਟੈਸਟ ਕ੍ਰਿਕਟ ਵਿਚ ਇਹ ਪਹਿਲੀ ਵਾਰ ਹੈ ਜਦੋਂ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨ ਮੈਦਾਨ 'ਤੇ ਉਤਰਨਗੇ। ਜੇਕਰ ਦੇਖਿਆ ਜਾਵੇ ਤਾਂ ਰੋਹਿਤ ਸ਼ਰਮਾ ਨੂੰ ਟੈਸਟ ਵਿਚ ਬਤੌਰ ਸਲਾਮੀ ਬੱਲੇਬਾਜ਼ ਤਜ਼ਰਬੇ ਦੀ ਕਮੀ ਹੈ, ਉੱਥੇ ਹੀ ਰੋਹਿਤ ਦੇ ਸਾਥੀ ਮਯੰਕ ਅਗ੍ਰਵਾਲ ਨੂੰ ਭਾਰਤ ਵੱਲੋਂ ਟੈਸਟ ਵਿਚ ਡੈਬਿਊ ਕੀਤੇ ਜ਼ਿਆਦਾ ਸਮਾਂ ਨਹੀਂ ਹੋਇਆ।

ਸ਼ਿਖਰ ਧਵਨ ਦੀ ਕਮੀ
PunjabKesari
ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਿਖਰ ਧਵਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਵਜ੍ਹਾ ਤੋਂ ਭਾਰਤੀ ਟੀਮ ਦੇ ਟਾਪ ਆਰਡਰ ਵਿਚ ਇਕ ਵੀ ਖੱਬੇ ਹੱਥ ਦਾ ਬੱਲੇਬਾਜ਼ ਨਹੀਂ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਮਯੰਕ ਅਗ੍ਰਵਾਲ ਦੋਵੇਂ ਸੱਜੇ ਹੱਥ ਦੇ ਬੱਲੇਬਾਜ਼ ਹਨ। ਉੱਥੇ ਹੀ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਬੱਲੇਬਾਜ਼ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਵੀ ਸੱਜੇ ਹੱਥ ਦੇ ਬੱਲੇਬਾਜ਼ ਹਨ। ਸਭ ਜਾਣਦੇ ਹਨ ਕਿ ਜੇਕਰ ਪਿੱਚ 'ਚ ਸੱਜੇ-ਖੱਬੇ ਹੱਥ ਦੀ ਬੱਲੇਬਾਜ਼ੀ ਦਾ ਸੁਮੇਲ ਹੋਵੇ ਤਾਂ ਗੇਂਦਬਾਜ਼ ਨੂੰ ਗੇਂਦਬਾਜ਼ੀ ਕਰਨ 'ਚ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਉਸ ਨੂੰ ਸਾਡੀ ਦੇ ਨਾਲ ਲਾਈਨ-ਲੈਂਥ ਵੀ ਬਦਲਣੀ ਪੈਂਦੀ ਹੈ। ਇਸ ਤੋਂ ਇਲਾਵਾ ਸ਼ਿਖਰ ਧਵਨ ਟੈਸਟ ਮੈਚਾਂ ਵਿਚ ਲਗਾਤਾਰ ਖੇਡਦੇ ਆ ਰਹੇ ਹਨ। ਧਵਨ ਦੇ ਬਾਹਰ ਹੋਣ ਦਾ ਭਾਰਤ ਨੂੰ ਨੁਕਸਾਨ ਹੋ ਸਕਦਾ ਹੈ।

ਵਿਰਾਟ ਕੋਹਲੀ 'ਤੇ ਨਿਰਭਰਤਾ
PunjabKesari
ਪਿਛਲੇ ਕੁਝ ਸਮੇਂ ਤੋਂ ਦੇਖਿਆ ਜਾਵੇ ਤਾਂ ਭਾਰਤੀ ਟੀਮ ਕਾਫੀ ਹਦ ਤਕ ਵਿਰਾਟ ਕੋਹਲੀ 'ਤੇ ਨਿਰਭਰ ਰਹੀ ਹੈ ਅਤੇ ਜੇਕਰ ਇਹ ਨਿਰਭਰਤਾ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿਚ ਵੀ ਦਿਸਦੀ ਹੈ ਤਾਂ ਭਾਰਤੀ ਟੀਮ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ। ਕਿਉਂਕਿ ਜੇਕਰ ਵਿਰਾਟ ਕੋਹਲੀ ਇਸ ਸੀਰੀਜ਼ ਵਿਚ ਫੇਲ ਹੁੰਦੇ ਹਨ ਤਾਂ ਇਸ ਦਾ ਅਸਰ ਸਿੱਧਾ ਟੀਮ 'ਤੇ ਪੈ ਸਕਦਾ ਹੈ।

ਕਮਜ਼ੋਰ ਤੇਜ਼ ਗੇਂਦਬਾਜ਼ੀ ਅਟੈਕ
PunjabKesari
ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉੱਥੇ ਹੀ ਜਸਪ੍ਰੀਤ ਬੁਮਰਾਹ ਦੇ ਜੋੜੀਦਾਰ ਭੁਵਨੇਸ਼ਵਰ ਕੁਮਾਰ ਨੂੰ ਵੀ ਦੱਖਣ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਵਜ੍ਹਾ ਤੋਂ ਭਾਰਤ ਦੀ ਤੇਜ਼ ਗੇਂਦਬਾਜ਼ੀ ਕਮਜ਼ੋਰ ਨਜ਼ਰ ਆ ਰਹੀ ਹੈ। ਟੈਸਟ ਸੀਰੀਜ਼ ਲਈ ਭਾਰਤ ਦੀ ਤੇਜ਼ ਗੇਂਦਬਾਜ਼ੀ ਦਾ ਕਮਾਨ ਇਸ਼ਾਂਤ ਸ਼ਰਮਾ ਦੇ ਮੋਢਿਆਂ 'ਤੇ ਹੈ।


Related News