IND vs PAK : 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਜਾ ਰਹੇ ਨੇ ਵਿਰਾਟ, ਪਾਕਿ ਖ਼ਿਲਾਫ਼ ਸ਼ਾਨਦਾਰ ਹੈ ਰਿਕਾਰਡ

Thursday, Aug 25, 2022 - 05:37 PM (IST)

IND vs PAK : 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਜਾ ਰਹੇ ਨੇ ਵਿਰਾਟ, ਪਾਕਿ ਖ਼ਿਲਾਫ਼ ਸ਼ਾਨਦਾਰ ਹੈ ਰਿਕਾਰਡ

ਸਪੋਰਟਸ ਡੈਸਕ-  ਵਿਰਾਟ ਕੋਹਲੀ ਟੀਮ ਇੰਡੀਆ ਦੇ ਇੱਕ ਦਿੱਗਜ ਖਿਡਾਰੀ ਹਨ। 28 ਅਗਸਤ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਸਾਰਿਆਂ ਦੀਆਂ ਨਿਗਾਹਾਂ ਵਿਰਾਟ ਕੋਹਲੀ 'ਤੇ ਟਿਕੀਆਂ ਹੋਈਆਂ ਹਨ। ਵਿਰਾਟ ਦਾ ਇਹ 100ਵਾਂ ਅੰਤਰਰਾਸ਼ਟਰੀ ਟੀ-20 ਮੈਚ ਹੈ। ਵਿਰਾਟ ਕੋਹਲੀ ਨੇ ਪਾਕਿਤਾਨ ਖ਼ਿਲਾਫ ਹੁਣ ਤੱਕ 7 ਟੀ-20 ਮੈਚ ਖੇਡੇ ਹਨ ਜਿਨ੍ਹਾਂ 'ਚੋਂ ਉਹ ਤਿੰਨ ਵਾਰ ਮੈਨ ਆਫ ਦਾ ਮੈਚ ਰਹੇ  ਹਨ। ਵਿਰਾਟ ਨੇ ਪਾਕਿਸਤਾਨ ਦੇ ਖਿਲਾਫ 77.75 ਦੀ ਔਸਤ ਨਾਲ 311 ਦੌੜਾਂ ਬਣਾਈਆਂ।

ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਹੈ।  ਇਸ ਟੂਰਨਾਮੈਂਟ 'ਚ ਵਿਰਾਟ ਨੇ ਪਾਕਿਸਤਾਨ ਖਿਲਾਫ 4 ਮੈਚ ਖੇਡੇ ਸਨ ਅਤੇ ਦੋ ਵਾਰ ਮੈਨ ਆੱਫ ਦਾ ਮੈਚ ਰਹੇ ਸਨ। ਵਨ-ਡੇ ਫਾਰਮੈਟ 'ਚ ਏਸ਼ੀਆ ਕੱਪ ਦੇ ਦੌਰਾਨ ਵਿਰਾਟ ਨੇ 10 ਸਾਲ ਪਹਿਲਾਂ ਸਭ ਤੋਂ ਜ਼ਿਆਦਾ 183 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਦਾ ਇਹ ਮੰਨਣਾ ਹੈ ਕਿ ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਚਲਦੇ ਕਹਿੰਦੇ ਹਨ ਪਰ 2014 ਦੌਰੇ ਵਾਂਗ ਉਨ੍ਹਾਂ ਨੂੰ ਆਪਣੀ ਖੇਡ ਜਾਂ ਤਕਨੀਕ 'ਚ ਕੋਈ ਬਦਲਾਅ ਕਰਨ ਦੀ ਜ਼ਰੂਰਤ ਮਹਿਸੁਸ ਨਹੀਂ ਹੋ ਰਹੀ।

ਇਹ ਵੀ ਪੜ੍ਹੋ : ICC Rankings : ਗਿੱਲ ਨੇ 45 ਸਥਾਨਾਂ ਦੀ ਲਾਈ ਛਲਾਂਗ, ਕੋਹਲੀ ਪੰਜਵੇਂ ਸਥਾਨ 'ਤੇ ਕਾਇਮ

2014 'ਚ ਵੀ ਵਿਰਾਟ ਨੂੰ ਸਮੱਸਿਆ ਆਈ ਸੀ ਤੇ ਉਨ੍ਹਾਂ ਨੇ ਕਈ ਦਿਨਾਂ ਤੱਕ ਆਪਣੀ ਤਕਨੀਕ 'ਤੇ ਪ੍ਰੈਕਟਿਸ ਕੀਤੀ ਸੀ ਅਤੇ ਇਸ ਸਮੱਸਿਆ ਨੂੰ ਦੂਰ ਕੀਤਾ ਸੀ। ਇਸ ਤੋਂ ਬਾਅਦ ਵਿਰਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਰ ਇਸ ਵਾਰ ਉਨ੍ਹਾਂ ਨੂੰ ਤਕਨੀਕ 'ਤੇ ਮਿਹਨਤ ਕਰਨ ਦੀ ਲੌੜ ਨਹੀਂ ਹੈ। 2014 ਨੂੰ ਵੇਖਦੇ ਹੋਏ ਇਸ ਵਾਰ ਉਨ੍ਹਾਂ ਲਈ ਵਾਪਸੀ ਕਰਨਾ ਬਹੁਤ ਅਸਾਨ ਹੈ। 

ਭਾਰਤ-ਪਾਕਿ ਦੇ ਮੈਚ ਆਉਂਦੇ ਹੀ ਪਾਕਿ ਕਪਤਾਨ ਬਾਬਰ ਆਜ਼ਮ ਅਤੇ ਵਿਰਾਟ ਦੀ ਤੁਲਨਾ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਵਸੀਮ ਅਕਰਮ ਦਾ ਕਹਿਣਾ ਹੈ ਕਿ ਬਾਬਰ ਨੂੰ ਵਿਰਾਟ ਦੀ ਬਰਾਬਰੀ ਕਰਨ ਲਈ ਅਜੇ ਲੰਬਾ ਸਫਰ ਤੈਅ ਕਰਨਾ ਹੈ ਭਾਵੇਂ ਭਾਰਤ-ਪਾਕਿ ਮੈਚ ਲਈ ਬਾਬਰ ਬਿਹਤਰ ਸਥਿਤੀ 'ਚ ਨਜ਼ਰ ਆ ਰਹੇ ਹਨ ਜਦਕਿ ਵਿਰਾਟ ਲੰਬੇ ਸਮੇ ਤੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ। ਇਸ ਮੈਚ 'ਚ ਵਿਰਾਟ ਲਈ ਚੰਗਾ ਪ੍ਰਦਰਸ਼ਨ ਕਰਨ ਲਈ ਬਹੁਤ ਦਬਾਅ ਹੋਵੇਗਾ। ਵਿਰਾਟ ਨੇ ਪਾਕਿਸਤਾਨ ਖਿਲਾਫ਼ ਏਸ਼ੀਆ ਕੱਪ 'ਚ ਇੱਕ ਹੀ ਟੀ-20 ਮੈਚ ਖੇਡਿਆ ਹੈ। ਇਸ ਮੈਚ ਵਿੱਚ ਵਿਰਾਟ ਨੇ 49 ਸਕੋਰ ਬਣਾ ਕੇ ਭਾਰਤ ਨੂੰ ਜਿੱਤਾਇਆ ਸੀ ਅਤੇ ਮੈਨ ਆੱਫ ਦ ਮੈਚ ਵੀ ਰਹੇ ਸਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News