IND vs PAK: ਰੋਹਿਤ ਨੇ ਮਾਰੇ ਛੱਕੇ, ਟ੍ਰੋਲ ਹੋਏ ਮੁਹੰਮਦ ਰਿਜ਼ਵਾਨ, ਪ੍ਰਸ਼ੰਸਕਾਂ ਨੇ ਲਿਖਿਆ-LBW ਦੀ ਅਪੀਲ ਨਹੀਂ ਕਰ ਰਹ

Sunday, Sep 04, 2022 - 09:58 PM (IST)

IND vs PAK: ਰੋਹਿਤ ਨੇ ਮਾਰੇ ਛੱਕੇ, ਟ੍ਰੋਲ ਹੋਏ ਮੁਹੰਮਦ ਰਿਜ਼ਵਾਨ, ਪ੍ਰਸ਼ੰਸਕਾਂ ਨੇ ਲਿਖਿਆ-LBW ਦੀ ਅਪੀਲ ਨਹੀਂ ਕਰ ਰਹ

ਸਪੋਰਟਸ ਡੈਸਕ : ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦਰਮਿਆਨ ਪ੍ਰਸ਼ੰਸਕ ਵੀ ਇਕ-ਦੂਜੇ ਨਾਲ ਭਿੜਦੇ ਦੇਖਣ ਨੂੰ ਮਿਲੇ, ਜਿਸ ’ਚ ਪ੍ਰਸ਼ੰਸਕ ਇਕ-ਦੂਜੇ ਦੇ ਖਿਡਾਰੀਆਂ ਨੂੰ ਟ੍ਰੋਲ ਕਰਦੇ ਹੋਏ ਵੀ ਨਜ਼ਰ ਆਏ। ਇਸ ਦੌਰਾਨ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਭਾਰਤੀ ਪ੍ਰਸ਼ੰਸਕਾਂ ਦੇ ਨਿਸ਼ਾਨੇ ’ਤੇ ਰਹੇ, ਜੋ ਦੂਜੇ ਟੀ-20 'ਚ ਐੱਲ. ਬੀ. ਡਬਲਯੂ. ਦੀ ਅਪੀਲ ਦਾ ਮੌਕਾ ਨਾ ਮਿਲਣ ਕਾਰਨ ਟ੍ਰੋਲ ਹੋ ਗਏ।

PunjabKesari

ਇਹ ਖ਼ਬਰ ਵੀ ਪੜ੍ਹੋ : ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ

ਹੋਇਆ ਇਸ ਤਰ੍ਹਾਂ ਕਿ ਮੈਚ ਦੀ ਸ਼ੁਰੂਆਤ ਤੋਂ ਹੀ ਰੋਹਿਤ ਸ਼ਰਮਾ ਅਤੇ ਕੇ.ਐੱਲ. ਰਾਹੁਲ ਨੇ ਵੱਡੇ ਸ਼ਾਟ ਲਗਾ ਕੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਜ਼ਿਆਦਾ ਮੌਕਾ ਨਹੀਂ ਦਿੱਤਾ। ਰੋਹਿਤ ਜਦੋਂ ਛੱਕੇ ਮਾਰ ਰਹੇ ਸਨ ਤਾਂ ਵਿਕਟ ਦੇ ਪਿੱਛੇ ਖੜ੍ਹਾ ਰਿਜ਼ਵਾਨ ਗੇਂਦਾਂ ਨੂੰ ਦੇਖਦਾ ਰਿਹਾ। ਜਿਉਂ ਹੀ ਰਿਜ਼ਵਾਨ ਦੀ ਫੋਟੋ ਸੋਸ਼ਲ ਮੀਡੀਆ ’ਤੇ ਆਈ, ਪ੍ਰਸ਼ੰਸਕਾਂ ਨੇ ਲਿਖਿਆ-ਅੱਜ ਰਿਜ਼ਵਾਨ ਨਿਰਾਸ਼ ਹੋਵੇਗਾ ਕਿਉਂਕਿ ਰੋਹਿਤ ਛੱਕੇ ਮਾਰ ਰਿਹਾ ਹੈ ਅਤੇ ਉਸ ਨੂੰ ਐੱਲ. ਬੀ. ਡਬਲਯੂ. ਦੀ ਅਪੀਲ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਹੈ। ਦੇਖੋ ਟ੍ਰੋਲ-

PunjabKesari

ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਏਸ਼ੀਆ ਕੱਪ 2022 ਦੇ ਲੀਗ ਮੈਚ ’ਚ ਰਿਜ਼ਵਾਨ ਚਾਹੁੰਦੇ ਹੋਏ ਵੀ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਪਾਕਿਸਤਾਨ ਨੇ ਪਹਿਲੇ ਮੈਚ ’ਚ 147 ਦੌੜਾਂ ਬਣਾਈਆਂ ਸਨ, ਜਿਸ ’ਚ ਰਿਜ਼ਵਾਨ ਨੇ 42 ਗੇਂਦਾਂ ’ਚ 43 ਦੌੜਾਂ ਦਾ ਯੋਗਦਾਨ ਦਿੱਤਾ ਸੀ। ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ ਕਿ ਰਿਜ਼ਵਾਨ ਨੇ ਇੰਨੀ ਤੇਜ਼ੀ ਨਾਲ ਦੌੜਾਂ ਨਹੀਂ ਬਣਾਈਆਂ ਕਿ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਵੱਡਾ ਸਕੋਰ ਕਰਨ ਤੋਂ ਰੋਕ ਦਿੱਤਾ। ਹੁਣ ਸੁਪਰ-4 ਮੈਚ ’ਚ ਜਦੋਂ ਉਹ ਨਿਰਾਸ਼ਾ ’ਚ ਭਾਰਤੀ ਖਿਡਾਰੀਆਂ ਦੇ ਛੱਕੇ ਦੇਖ ਰਿਹਾ ਸੀ ਤਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ’ਤੇ ਖੂਬ ਮਸਤੀ ਕੀਤੀ।


author

Manoj

Content Editor

Related News