IND vs NZ: ਇਹ ਰਹੇ ਭਾਰਤ ਦੀ ਜਿੱਤ ਦੇ ਹੀਰੋ, ਜਿਨ੍ਹਾਂ ਦੇ ਦਮ ''ਤੇ ਟੀਮ ਪਹੁੰਚੀ ਫਾਈਨਲ ''ਚ
Thursday, Nov 16, 2023 - 01:44 AM (IST)
ਨੈਸ਼ਨਲ ਡੈਸਕ : ਟੀਮ ਇੰਡੀਆ ਨੇ ਵਿਸ਼ਵ ਕੱਪ-2023 'ਚ ਇਤਿਹਾਸ ਰਚ ਦਿੱਤਾ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਸੈਮੀਫਾਈਨਲ ਮੈਚ 'ਚ ਰੋਹਿਤ ਐਂਡ ਕੰਪਨੀ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਟੀਮ ਇੰਡੀਆ 12 ਸਾਲ ਬਾਅਦ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੈ। 2011 ਵਿੱਚ ਇਸ ਨੇ ਵਿਸ਼ਵ ਕੱਪ ਦਾ ਟਾਈਟਲ ਮੈਚ ਖੇਡਿਆ ਅਤੇ ਚੈਂਪੀਅਨ ਬਣੀ। ਵਿਸ਼ਵ ਕੱਪ-2023 ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੱਸ ਦੇਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ 397 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 327 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ : ਟੀਮ ਇੰਡੀਆ ਦੀ ਸ਼ਾਨਦਾਰ ਜਿੱਤ 'ਤੇ PM ਮੋਦੀ ਹੋਏ ਗਦਗਦ, ਇਨ੍ਹਾਂ ਨੇਤਾਵਾਂ ਨੇ ਵੀ ਦਿੱਤੀ ਵਧਾਈ
327 ਦੌੜਾਂ 'ਤੇ ਸਿਮਟ ਗਈ ਨਿਊਜ਼ੀਲੈਂਡ ਦੀ ਟੀਮ
397 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ 327 ਦੌੜਾਂ 'ਤੇ ਹੀ ਸਿਮਟ ਗਈ। ਨਿਊਜ਼ੀਲੈਂਡ ਲਈ ਡੇਰੇਲ ਮਿਸ਼ੇਲ ਨੇ 134 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਇਸ ਜਿੱਤ ਨਾਲ ਟੀਮ ਇੰਡੀਆ ਨੇ ਸੈਮੀਫਾਈਨਲ ਦੀ ਮਿੱਥ ਵੀ ਤੋੜ ਦਿੱਤੀ। ਅਜਿਹੇ 'ਚ ਆਓ ਜਾਣਦੇ ਹਾਂ ਟੀਮ ਇੰਡੀਆ ਦੀ ਜਿੱਤ ਦੇ ਵੱਡੇ ਕਾਰਨ...
ਵਿਰਾਟ ਦਾ 50ਵਾਂ ਸੈਂਕੜਾ
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਸੈਮੀਫਾਈਨਲ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਹੁਣ ਵਨਡੇ ਕ੍ਰਿਕਟ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 49 ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ ਆਪਣੀ 279ਵੀਂ ਪਾਰੀ 'ਚ ਆਪਣੇ 50 ਵਨਡੇ ਸੈਂਕੜੇ ਪੂਰੇ ਕਰ ਲਏ ਹਨ।
ਮੁਹੰਮਦ ਸ਼ਮੀ ਨੇ ਲਈਆਂ 7 ਵਿਕਟਾਂ
ਬੁੱਧਵਾਰ ਨੂੰ ਖੇਡੇ ਗਏ ICC ODI ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਮੈਚ 'ਚ ਭਾਰਤੀ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇੰਗਲੈਂਡ ਖ਼ਿਲਾਫ਼ ਮੈਚ 'ਚ ਭਾਰਤ ਦੇ ਚੋਟੀ ਦੇ ਗੇਂਦਬਾਜ਼ ਮੁਹੰਮਦ ਸ਼ੰਮੀ ਨੇ 9.5 ਓਵਰਾਂ 'ਚ 57 ਦੌੜਾਂ ਦੇ ਕੇ 7 ਵਿਕਟਾਂ ਲੈ ਕੇ ਇਕ ਵਾਰ ਫਿਰ ਆਪਣਾ ਜਾਦੂ ਦਿਖਾਇਆ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਕੱਪ ਦੇ ਇਸ ਮੈਚ ਵਿੱਚ ਇਕ ਸ਼ਾਨਦਾਰ ਰਿਕਾਰਡ ਵੀ ਬਣਾਇਆ। ਸ਼ੰਮੀ ਨੇ ਇਸ ਟੂਰਨਾਮੈਂਟ 'ਚ 3 ਵਾਰ 5-5 ਵਿਕਟਾਂ ਲੈ ਕੇ ਵਨਡੇ ਵਿਸ਼ਵ ਕੱਪ 'ਚ ਆਪਣੀਆਂ 50 ਵਿਕਟਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਗੇਂਦਬਾਜ਼ ਵੀ ਬਣ ਗਏ ਹਨ।
ਸ਼੍ਰੇਅਸ ਅਈਅਰ ਦਾ ਤੂਫਾਨੀ ਸੈਂਕੜਾ
ਸ਼੍ਰੇਅਸ ਅਈਅਰ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਲਗਾਇਆ। ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਵਿਸ਼ਵ ਕੱਪ 'ਚ ਆਪਣਾ ਦੂਜਾ ਸੈਂਕੜਾ ਲਗਾਇਆ ਹੈ। ਸ਼੍ਰੇਅਸ ਨੇ ਸੈਮੀਫਾਈਨਲ ਦੇ ਖਾਸ ਮੌਕੇ 'ਤੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਸੈਂਕੜੇ ਦਾ ਟੀਚਾ ਪੂਰਾ ਕਰ ਲਿਆ ਹੈ। ਨਿਊਜ਼ੀਲੈਂਡ ਖ਼ਿਲਾਫ਼ ਜ਼ੋਰਦਾਰ ਬੱਲੇਬਾਜ਼ੀ ਕਰਦਿਆਂ ਉਨ੍ਹਾਂ ਨੇ 67 ਗੇਂਦਾਂ 'ਚ ਸੈਂਕੜਾ ਲਗਾਇਆ।
ਰੋਹਿਤ ਸ਼ਰਮਾ ਦੀ ਜ਼ਬਰਦਸਤ ਕਪਤਾਨੀ
ਨਿਊਜ਼ੀਲੈਂਡ ਖ਼ਿਲਾਫ਼ ਇਸ ਮੈਚ 'ਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਕਪਤਾਨੀ ਕੀਤੀ। ਇਕ ਸਮਾਂ ਸੀ ਜਦੋਂ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਕ੍ਰੀਜ਼ 'ਤੇ ਆਪਣੇ ਪੈਰ ਜਮਾਏ ਹੋਏ ਸਨ ਅਤੇ ਮੁਹੰਮਦ ਸਿਰਾਜ ਦੀ ਪਿਟਾਈ ਹੋ ਰਹੀ ਸੀ ਤਾਂ ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ਬਦਲਣ ਦਾ ਫ਼ੈਸਲਾ ਕੀਤਾ ਅਤੇ ਕੁਲਦੀਪ ਨੂੰ ਗੇਂਦਬਾਜ਼ੀ ਕਰਨ ਲਈ ਕਿਹਾ। ਕੁਲਦੀਪ ਨੇ ਆਪਣੀ ਗੇਂਦਬਾਜ਼ੀ ਨਾਲ ਕੀਵੀ ਟੀਮ 'ਤੇ ਦਬਾਅ ਬਣਿਆ, ਜਿਸ ਕਾਰਨ ਬੱਲੇਬਾਜ਼ਾਂ ਨੇ ਗਲਤੀ ਕੀਤੀ ਅਤੇ ਭਾਰਤੀ ਟੀਮ ਨੂੰ ਵਾਪਸੀ ਦਾ ਮੌਕਾ ਮਿਲ ਗਿਆ।
ਮਜ਼ਬੂਤ ਫੀਲਡਿੰਗ ਕਾਰਨ ਜਿੱਤਿਆ ਭਾਰਤ
ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ 'ਚ ਟੀਮ ਇੰਡੀਆ ਦੀ ਫੀਲਡਿੰਗ ਵੀ ਜ਼ਬਰਦਸਤ ਰਹੀ। ਵਿਕਟਕੀਪਰ ਕੇਐੱਲ ਰਾਹੁਲ ਨੇ ਸ਼ਾਨਦਾਰ ਕੈਚ ਫੜੇ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਵੀ ਬਾਊਂਡਰੀ 'ਤੇ ਸ਼ਾਨਦਾਰ ਕੈਚ ਲੈ ਕੇ ਟੀਮ ਇੰਡੀਆ ਲਈ ਵਾਪਸੀ ਕੀਤੀ। ਹਾਲਾਂਕਿ, ਕੁਝ ਮੌਕਿਆਂ 'ਤੇ ਕੈਚ ਛੁੱਟ ਗਏ ਪਰ ਓਵਰਆਲ ਫੀਲਡਿੰਗ ਨੇ ਟੀਮ ਇੰਡੀਆ ਦੀ ਵਾਪਸੀ 'ਚ ਜਾਨ ਪਾ ਦਿੱਤੀ ਅਤੇ ਅੰਤ 'ਚ ਉਹ 70 ਦੌੜਾਂ ਨਾਲ ਮੈਚ ਜਿੱਤ ਕੇ ਫਾਈਨਲ 'ਚ ਪਹੁੰਚ ਗਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8