IND vs NZ : ਭਲਕੇ ਪਹਿਲੇ ਵਨ-ਡੇ ਮੈਚ 'ਚ ਭਾਰਤ ਦਾ ਨਿਊਜ਼ੀਲੈਂਡ ਨਾਲ ਹੋਵੇਗਾ ਸਾਹਮਣਾ

Thursday, Nov 24, 2022 - 07:56 PM (IST)

ਸਪੋਰਟਸ ਡੈਸਕ- ਨਿਊਜ਼ੀਲੈਂਡ ਖਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਹੁਣ ਵਨਡੇ ਸੀਰੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਟੀਮ ਇੰਡੀਆ ਦੀਆਂ ਨਜ਼ਰਾਂ ਵਨਡੇ ਸੀਰੀਜ਼ ਆਪਣੇ ਨਾਮ ਕਰਨ 'ਤੇ ਹੋਣਗੀਆਂ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਕੱਲ ਤੋਂ ਸ਼ੁਰੂ ਹੋਵੇਗੀ। ਸ਼ਿਖਰ ਧਵਨ ਵਨਡੇ 'ਚ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। 

ਭਾਰਤ ਲਈ ਵਨਡੇ ਸੀਰੀਜ਼ 'ਚ ਟੀਮ ਦੀ ਕਮਾਨ ਸ਼ਿਖਰ ਧਵਨ ਦੇ ਹੱਥਾਂ 'ਚ ਹੋਵੇਗੀ। ਦਰਅਸਲ, ਟੀ-20 ਸੀਰੀਜ਼ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟੀ-20 ਟੀਮ ਤੋਂ ਇਲਾਵਾ ਵਨਡੇ 'ਚ ਵੀ ਚਾਰ ਹੋਰ ਬਦਲਾਅ ਕੀਤੇ ਗਏ ਹਨ। ਸ਼ਾਰਦੁਲ ਠਾਕੁਰ, ਕੁਲਦੀਪ ਸੇਨ, ਸ਼ਾਹਬਾਜ਼ ਅਹਿਮਦ ਅਤੇ ਦੀਪਕ ਚਾਹਰ ਨੂੰ ਭੁਵਨੇਸ਼ਵਰ ਕੁਮਾਰ, ਈਸ਼ਾਨ ਕਿਸ਼ਨ, ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ ਦੀ ਜਗ੍ਹਾ ਭਾਰਤੀ ਟੀਮ ਦੀ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 

ਟੀਮ ਇੰਡੀਆ
ਸ਼ਿਖਰ ਧਵਨ (ਕਪਤਾਨ), ਰਿਸ਼ਭ ਪੰਤ (ਉਪ-ਕਪਤਾਨ), ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਸ਼ਾਹਬਾਜ਼ ਅਹਿਮਦ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਦੀਪਕ ਚਾਹਰ, ਕੁਲਦੀਪ ਸੇਨ, ਉਮਰਾਨ ਮਲਿਕ।

ਨਿਊਜ਼ੀਲੈਂਡ ਦੀ ਟੀਮ
ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈਲ, ਡੇਵੋਨ ਕੋਨਵੇ, ਲਾਕੀ ਫਰਗਿਊਸਨ, ਮੈਟ ਹੈਨਰੀ, ਟੌਮ ਲੈਥਮ, ਡੇਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ।


Tarsem Singh

Content Editor

Related News