IND vs NZ : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 281 ਦੌੜਾਂ ਦਾ ਟੀਚਾ

10/22/2017 5:22:15 PM

ਮੁੰਬਈ (ਬਿਊਰੋ)— ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਦਰਿਮਆਨ ਪਹਿਲਾ ਵਨਡੇ ਮੈਚ ਹੋਣ ਜਾ ਰਿਹਾ ਹੈ, ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤ ਵਲੋਂ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਕੀਤੀ। ਟਰੈਂਟ ਬੋਲਟ ਦੀ ਗੇਂਦ ਉੱਤੇ ਧਵਨ (9) ਨੇ ਖਰਾਬ ਸ਼ਾਰਟ ਖੇਡਦੇ ਹੋਏ ਕੀਪਰ ਨੂੰ ਆਪਣਾ ਕੈਚ ਦੇ ਦਿੱਤਾ। ਉਸ ਤੋਂ ਬਾਅਦ ਰੋਹਿਤ (20) ਕੁਝ ਖਾਸ ਨਾ ਕਰ ਸਕੇ ਤੇ ਟਰੈਂਟ ਦੀ ਗੇਂਦ ਉੱਤੇ ਬੋਲਡ ਹੋ ਗਏ। ਬਾਅਦ ਵਿਚ ਆਏ ਕੇਦਾਰ ਜਾਧਵ ਨੇ ਨੇ ਕੋਹਲੀ ਨਾਲ ਮਿਲ ਕੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਕੀਵੀ ਗੇਂਦਬਾਜ਼ ਸੈਂਟਨਰ ਨੇ ਉਸਨੇ ਪੈਵੀਲੀਅਨ ਭੇਜਿਆ। ਭਾਰਤੀ ਟੀਮ ਵਿਚ ਆਪਣੀ ਜਗ੍ਹਾ ਬਣਾਉਣ ਵਾਲ ਕਾਰਤਿਕ ਨੇ ਕਪਤਾਨ ਨਾਲ ਮਿਲ ਕਿ ਪਾਰੀ ਨੂੰ ਅੱਗੇ ਤੋਰਿਆ, ਕਰਤਿਕ ਨੇ 37 ਦੌਡ਼ਾਂ ਦੀ ਪਾਰੀ ਖੇਡੀ ਅਤੇ ਸਾਊਥੀ ਦੀ ਗੇਂਦ ਉੱਤੇ ਮੁਨਰੋ ਨੂੰ ਕੈਚ ਦੇ ਬੈਠੇ। ਇਸ ਤਰ੍ਹਾਂ ਭਾਰਤ ਨੇ 144 ਦੇ ਸਕੋਰ ਉੱਤੇ ਆਪਣੇ ਅਹਿਮ 4 ਖਿਡਾਰੀ ਗੁਆ ਲਏ ਸਨ। ਇਸ ਤੋਂ ਬਾਅਦ ਧੋਨੀ 25 ਦੌਡ਼ਾਂ ਬਣਾ ਕੇ ਆਊਟ ਹੋਏ।
 

ਭਾਰਤੀ ਟੀਮ—
ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ।

LIVE

IND 185/4 (37.0 Ovs)


Related News