IND vs IRE, T20 WC : ਭਾਰਤ ਦਾ ਪਲੜਾ ਭਾਰੀ, ਪਿੱਚ ਰਿਪੋਰਟ, ਮੌਸਮ ਤੇ ਸੰਭਾਵਿਤ ਪਲੇਇੰਗ 11 ਵੀ ਦੇਖੋ

06/05/2024 1:03:30 PM

ਸਪੋਰਟਸ ਡੈਸਕ— ਭਾਰਤ ਆਈ.ਸੀ.ਸੀ. ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਆਇਰਲੈਂਡ ਖਿਲਾਫ ਕਰੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਭਾਰਤ ਦੇ ਸੁਪਰਸਟਾਰ ਕ੍ਰਿਕਟਰ ਸਾਲਾਂ ਤੋਂ ਆਈ.ਸੀ.ਸੀ. ਟਰਾਫੀ ਨਾ ਜਿੱਤਣ ਦੇ ਪਛਤਾਵੇ ਨੂੰ ਮਿਟਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁਣਗੇ ਅਤੇ ਜਿੱਤ ਨਾਲ ਆਪਣਾ ਮਿਸ਼ਨ ਦੀ ਸ਼ੁਰੂਆਤ ਕਰਨਾ ਚਾਹੁਣਗੇ।
ਹੈੱਡ ਟੂ ਹੈੱਡ
ਕੁੱਲ ਮੈਚ - 7
ਭਾਰਤ - 7 ਜਿੱਤਾਂ
ਆਇਰਲੈਂਡ-ਕੋਈ ਜਿੱਤ ਨਹੀਂ
ਟੀ-20 ਵਿਸ਼ਵ ਕੱਪ 'ਚ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ 2009 'ਚ ਟ੍ਰੇਂਟ ਬ੍ਰਿਜ 'ਚ ਹੋਇਆ ਸੀ, ਜਿਸ 'ਚ ਭਾਰਤ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਪਿੱਚ ਰਿਪੋਰਟ
ਲੇਟਰਲ ਮੂਵਮੈਂਟ ਅਤੇ ਖੇਡ ਵਿੱਚ ਬਾਅਦ ਵਿੱਚ ਸਪਿਨ ਦੀ ਸ਼ੁਰੂਆਤ ਕਾਰਨ ਦੌੜਾਂ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਗੇਂਦਬਾਜ਼ ਮੈਚ ਦਾ ਨਤੀਜਾ ਤੈਅ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੇ।
ਮੌਸਮ
ਆਈ.ਸੀ.ਸੀ. ਟੀ20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਪਹਿਲਾ ਮੈਚ ਮੀਂਹ ਨਾਲ ਪ੍ਰਭਾਵਿਤ ਹੋ ਸਕਦਾ ਹੈ। ਤਾਪਮਾਨ 21.63 ਡਿਗਰੀ ਸੈਲਸੀਅਸ ਅਤੇ ਨਮੀ ਲਗਭਗ 67 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਦੀ ਸੰਭਾਵਨਾ 7 ਫ਼ੀਸਦੀ ਹੈ।
ਸੰਭਾਵਿਤ ਪਲੇਇੰਗ 11
ਭਾਰਤ:
ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੁਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।
ਆਇਰਲੈਂਡ: ਪੌਲ ਸਟਰਲਿੰਗ, ਐਂਡਰਿਊ ਬਾਲਬਰਨੀ, ਲੋਰਕਨ ਟਕਰ, ਹੈਰੀ ਟੇਕਟਰ, ਕਰਟਿਸ ਕੈਂਫਰ, ਜਾਰਜ ਡਾਕਰੇਲ, ਗੈਰੇਥ ਡੇਲਾਨੀ, ਮਾਰਕ ਐਡਾਇਰ, ਬੈਰੀ ਮੈਕਾਰਥੀ, ਕ੍ਰੇਗ ਯੰਗ, ਬੇਨ ਵ੍ਹਾਈਟ।


Aarti dhillon

Content Editor

Related News