IND vs NZ : ਟਿਮ ਸਾਊਦੀ ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ''ਚ ਮਿਲੀ ਮਿਲੀ ਹਾਰ ਦਾ ਦੱਸਿਆ ਮੁੱਖ ਕਾਰਨ

11/20/2021 3:41:28 PM

ਰਾਂਚੀ- ਭਾਰਤ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚ ਗੁਆਉਣ ਦੇ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਦੀ ਦਾ ਮੰਨਣਾ ਹੈ ਕਿ ਬੇਹੱਦ ਰੁਝੇਵੇਂ ਭਰੇ ਪ੍ਰੋਗਰਾਮ ਕਾਰਨ ਉਨ੍ਹਾਂ ਦੀ ਟੀਮ ਭਾਰਤੀ ਹਾਲਾਤ ਦੇ ਮੁਤਾਬਕ ਢਲ ਨਾ ਸਕੀ। ਆਸਟਰੇਲੀਆ ਤੋਂ ਟੀ-20 ਵਰਲਡ ਕੱਪ ਹਾਰਨ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਨਿਊਜ਼ੀਲੈਂਡ ਦੀ ਟੀਮ ਭਾਰਤ ਪੁੱਜ ਚੁੱਕੀ ਸੀ। ਵਿਸ਼ਵ ਕੱਪ ਫ਼ਾਈਨਲ ਦੇ ਤਿੰਨ ਦਿਨ ਬਾਅਦ ਤਿੰਨ ਮੈਚਾਂ ਦੀ ਸੀਰੀਜ਼ ਖੇਡਣ ਵਾਲੀ ਨਿਊਜ਼ੀਲੈਂਡ ਟੀਮ ਪਹਿਲੇ ਦੋ ਟੀ-20 ਮੈਚ ਹਾਰ ਗਈ।

ਸਾਊਦੀ ਨੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਦੋਵੇਂ ਮੈਚਾਂ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਇੱਥੇ ਬਹੁਤ ਜ਼ਿਆਦਾ ਤ੍ਰੇਲ ਡਿੱਗੀ ਸੀ ਤੇ ਇਸ ਦਾ ਅਸਰ ਦੋਵੇਂ ਟੀਮਾਂ 'ਤੇ ਰਿਹਾ। ਤੁਸੀਂ ਹਮੇਸ਼ਾ ਗਿੱਲੀ ਗੇਂਦ ਨਾਲ ਅਭਿਆਸ ਨਹੀਂ ਕਰ ਸਕਦੇ ਤੇ ਇਹ ਮੁਸ਼ਕਲ ਸੀ। ਭਾਰਤ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ ਜਿਸ ਨੇ ਸ਼ੁਰੂਆਤੀ ਵਿਕਟਾਂ ਲੈ ਕੇ ਸਾਡੇ 'ਤੇ ਦਬਾਅ ਬਣਾ ਦਿੱਤਾ। ਸਾਡੇ ਸਪਿਨਰ ਗੇਂਦ 'ਤੇ ਪਕੜ ਨਹੀਂ ਬਣਾ ਸਕੇ। ਕੋਲਕਾਤਾ 'ਚ ਅਗਲਾ ਮੈਚ ਸਿਰਫ਼ ਰਸਮੀ ਮੈਚ ਹੋਵੇਗਾ ਪਰ ਸਾਊਦੀ ਨੂੰ ਉਮੀਦ ਹੈ ਕਿ ਦੋ ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਜਿੱਤ ਨਾਲ ਇਸ ਸੀਰੀਜ਼ ਦਾ ਅੰਤ ਕਰੇਗੀ।


Tarsem Singh

Content Editor

Related News