IND vs NZ : ਸ਼੍ਰੇਅਸ ਅਈਅਰ ਨੇ ਜੜਿਆ ਵਿਸ਼ਵ ਕੱਪ 2023 ਦਾ ਆਪਣਾ ਦੂਜਾ ਸੈਂਕੜਾ

Wednesday, Nov 15, 2023 - 06:36 PM (IST)

IND vs NZ : ਸ਼੍ਰੇਅਸ ਅਈਅਰ ਨੇ ਜੜਿਆ ਵਿਸ਼ਵ ਕੱਪ 2023 ਦਾ ਆਪਣਾ ਦੂਜਾ ਸੈਂਕੜਾ

ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਸ਼੍ਰੇਅਸ ਅਈਅਰ ਨੇ ਕ੍ਰਿਕਟ ਵਿਸ਼ਵ ਕੱਪ 2023 'ਚ ਆਪਣਾ ਲਗਾਤਾਰ ਦੂਜਾ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ ਹੈ।ਨਿਊਜ਼ੀਲੈਂਡ ਦੀ ਮਜ਼ਬੂਤ ਟੀਮ ਖਿਲਾਫ ਖੇਡਣ ਆਏ ਅਈਅਰ ਨੇ ਆਪਣੇ ਬੱਲੇ ਦਾ ਜਲਵਾ ਦਿਖਾਉਂਦੇ ਹੋਏ 7 ਛੱਕੇ ਲਾਉਂਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ। ਸ਼੍ਰੇਅਸ ਨੇ ਨੀਦਰਲੈਂਡ ਖਿਲਾਫ ਵੀ ਅਜੇਤੂ 122 ਦੌੜਾਂ ਬਣਾਈਆਂ। ਅਗਲੇ ਹੀ ਮੈਚ 'ਚ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ 'ਚ ਉਸ ਨੇ ਵੱਡਾ ਸੈਂਕੜਾ ਲਗਾਇਆ।

ਇਹ ਵੀ ਪੜ੍ਹੋ : ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਇੰਜ਼ਮਾਮ 'ਤੇ ਵਰ੍ਹੇ ਹਰਭਜਨ, ਸੁਣਾਈਆਂ ਖਰੀਆਂ-ਖਰੀਆਂ

ਕ੍ਰਿਕਟ ਵਿਸ਼ਵ ਕੱਪ 2023 ਵਿੱਚ ਸ਼੍ਰੇਅਸ ਅਈਅਰ
0 ਬਨਾਮ ਆਸਟ੍ਰੇਲੀਆ
25* ਬਨਾਮ ਅਫਗਾਨਿਸਤਾਨ
53* ਬਨਾਮ ਪਾਕਿਸਤਾਨ
19 ਬਨਾਮ ਬੰਗਲਾਦੇਸ਼
33 ਬਨਾਮ ਨਿਊਜ਼ੀਲੈਂਡ
4 ਬਨਾਮ ਇੰਗਲੈਂਡ
82 ਬਨਾਮ ਸ਼੍ਰੀਲੰਕਾ
77 ਬਨਾਮ ਦੱਖਣੀ ਅਫਰੀਕਾ
122* ਬਨਾਮ ਨੀਦਰਲੈਂਡ
105 ਬਨਾਮ ਨਿਊਜ਼ੀਲੈਂਡ

ਇਹ ਵੀ ਪੜ੍ਹੋ : ਕੋਹਲੀ ਬਣਿਆ ਸੈਂਕੜਿਆਂ ਦਾ 'ਕਿੰਗ', ਤੋੜਿਆ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ

PunjabKesari

ਵਿਸ਼ਵ ਕੱਪ 2023 ਦੇ ਚੋਟੀ ਦੇ ਸਕੋਰਰ
711 ਵਿਰਾਟ ਕੋਹਲੀ
591 ਕੁਇੰਟਨ ਡੀਕੌਕ
565 ਰਚਿਨ ਰਵਿੰਦਰ
550 ਰੋਹਿਤ ਸ਼ਰਮਾ
515* ਸ਼੍ਰੇਅਸ ਅਈਅਰ
ਸੈਂਕੜਾ ਬਣਾਉਣ ਤਕ

ਇੰਨਾ ਹੀ ਨਹੀਂ ਵਿਸ਼ਵ ਕੱਪ ਇਤਿਹਾਸ 'ਚ ਚੌਥੇ ਨੰਬਰ 'ਤੇ ਆ ਕੇ ਅਈਅਰ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵੀ ਨੰਬਰ ਇਕ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸਕਾਟ ਸਟਾਇਰਿਸ ਨੇ 2007 ਵਿਸ਼ਵ ਕੱਪ ਵਿੱਚ 499 ਦੌੜਾਂ ਬਣਾਈਆਂ ਸਨ। ਸ਼੍ਰੇਅਸ ਨੇ 10 ਮੈਚਾਂ 'ਚ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਸੂਚੀ ਵਿੱਚ ਏਬੀ ਡੀਵਿਲੀਅਰਜ਼ (2015 ਵਿਸ਼ਵ ਕੱਪ ਵਿੱਚ 482 ਦੌੜਾਂ), ਬੇਨ ਸਟੋਕਸ (2019 ਵਿਸ਼ਵ ਕੱਪ ਵਿੱਚ 465 ਦੌੜਾਂ) ਅਤੇ ਮਾਰਟਿਨ ਕ੍ਰੋ (1992 ਵਿਸ਼ਵ ਕੱਪ ਵਿੱਚ 456 ਦੌੜਾਂ) ਦੇ ਨਾਂ ਆਉਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News