IND vs NZ: ਚੱਲਦੇ ਮੈਚ ’ਚ ਆਇਆ ਸਪਾਈਡਰ ਕੈਮਰਾ, ਵਿਰਾਟ ਕੋਹਲੀ ਸਮੇਤ ਭਾਰਤੀ ਖਿਡਾਰੀਆਂ ਨੇ ਕੀਤੀ ਮਸਤੀ

Sunday, Dec 05, 2021 - 04:52 PM (IST)

IND vs NZ: ਚੱਲਦੇ ਮੈਚ ’ਚ ਆਇਆ ਸਪਾਈਡਰ ਕੈਮਰਾ, ਵਿਰਾਟ ਕੋਹਲੀ ਸਮੇਤ ਭਾਰਤੀ ਖਿਡਾਰੀਆਂ ਨੇ ਕੀਤੀ ਮਸਤੀ

ਸਪੋਰਟਸ ਡੈਸਕ : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਮੁੰਬਈ ਦੇ ਵਾਨਖੇੜੇ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਪਾਈਡਰ ਕੈਮਰੇ ਨਾਲ ਮਸਤੀ ਕਰਦੇ ਨਜ਼ਰ ਆਏ। ਉਨ੍ਹਾਂ ਦੀ ਇਹ ਮਸਤੀ ਸਪਾਈਡਰ ਕੈਮਰੇ ’ਚ ਰਿਕਾਰਡ ਹੋ ਗਈ। ਇਸ ਦੌਰਾਨ ਹੋਰ ਭਾਰਤੀ ਖਿਡਾਰੀ ਵੀ ਕੈਮਰੇ ਨਾਲ ਮਸਤੀ ਕਰਦੇ ਨਜ਼ਰ ਆਏ।

PunjabKesari

 

           

                   #Spidercam beech maidan mein fans gya😃🤣 pic.twitter.com/JSVHbb4gEK

— Ashok Rana (@AshokRa72671545) December 5, 2021

ਦਰਅਸਲ, ਤੀਜੇ ਦਿਨ ਜਦੋਂ ਨਿਊਜ਼ੀਲੈਂਡ ਦੀ ਟੀਮ ਆਪਣੀ ਦੂਜੀ ਪਾਰੀ ਖੇਡਣ ਲਈ ਮੈਦਾਨ ’ਤੇ ਆਈ ਤਾਂ ਮੈਦਾਨ ’ਤੇ ਲੱਗਾ ਸਪਾਈਡਰ ਕੈਮਰਾ, ਜੋ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ, ਪੂਰੀ ਤਰ੍ਹਾਂ ਹੇਠਾਂ ਆ ਗਿਆ। ਇਸ ਕਾਰਨ ਕੁਝ ਸਮੇਂ ਲਈ ਖੇਡ ਨੂੰ ਰੋਕਣਾ ਪਿਆ ਪਰ ਇਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਦੇ ਹੋਰ ਖਿਡਾਰੀ ਕੈਮਰੇ ਨਾਲ ਮਸਤੀ ਕਰਨ ਲੱਗੇ। ਖਿਡਾਰੀਆਂ ਦੇ ਮਸਤੀ ਕਰਦਿਆਂ ਦੇ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ’ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਮੁੰਬਈ ਟੈਸਟ ਮੈਚ ’ਚ ਪਹਿਲਾਂ ਨਿਊਜ਼ੀਲੈਂਡ ਦੇ ਸਪਿਨ ਗੇਂਦਬਾਜ਼ ਏਜ਼ਾਜ਼ ਪਟੇਲ ਨੇ ਪਹਿਲੀ ਪਾਰੀ ’ਚ ਸਾਰੇ ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਇਤਿਹਾਸ ਰਚਿਆ ਅਤੇ ਇਕ ਪਾਰੀ ’ਚ 10 ਵਿਕਟਾਂ ਆਪਣੇ ਨਾਂ ਕਰ ਲਈਆਂ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਸਾਹਮਣੇ 62 ਦੌੜਾਂ ’ਤੇ ਗੋਡੇ ਟੇਕ ਦਿੱਤੇ। ਭਾਰਤ ਨੇ ਆਪਣੀ ਦੂਜੀ ਪਾਰੀ 276 ਦੌੜਾਂ ’ਤੇ ਐਲਾਨ ਦਿੱਤੀ ਅਤੇ ਨਿਊਜ਼ੀਲੈਂਡ ਨੂੰ 540 ਦੌੜਾਂ ਦਾ ਟੀਚਾ ਦਿੱਤਾ।


author

Manoj

Content Editor

Related News