IND vs ENG: 5ਵੇਂ ਟੈਸਟ ਲਈ ਟੀਮ ਦਾ ਐਲਾਨ! ਇਸ ਧਾਕੜ ਖਿਡਾਰੀ ਦੀ ਹੋਈ ਐਂਟਰੀ
Monday, Jul 28, 2025 - 05:19 PM (IST)

ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ 2025 ਦੇ ਤਹਿਤ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਵਿੱਚ ਚਾਰ 4 ਖੇਡੇ ਜਾ ਚੁੱਕੇ ਹਨ। ਹੁਣ ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ 31 ਜੁਲਾਈ (ਵੀਰਵਾਰ) ਤੋਂ ਲੰਡਨ ਦੇ ਓਵਲ ਮੈਦਾਨ 'ਤੇ ਖੇਡਿਆ ਜਾਣਾ ਹੈ।
ਹੁਣ ਇੰਗਲੈਂਡ ਨੇ ਪੰਜਵੇਂ ਟੈਸਟ ਮੈਚ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਆਲਰਾਉਂਡਰ ਜੈਮੀ ਓਵਰਟਨ ਦੀ ਟੀਮ ਵਿੱਚ ਵਾਪਸੀ ਹੋ ਗਈ ਹੈ। ਓਵਰਟਨ ਵੀ ਇਸ ਲੜੀ ਦੇ ਪਹਿਲੇ ਤਿੰਨ ਟੈਸਟ ਮੈਚਾਂ ਲਈ ਇੰਗਲਿਸ਼ ਟੀਮ ਦਾ ਹਿੱਸਾ ਸੀ, ਪਰ ਉਸਨੂੰ ਮੈਨਚੈਸਟਰ ਟੈਸਟ ਲਈ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਸੀ ਤਾਂ ਜੋ ਉਹ ਸਰੀ ਲਈ ਕਾਉਂਟੀ ਮੈਚ ਖੇਡ ਸਕੇ। ਹੁਣ 31 ਸਾਲਾ ਓਵਰਟਨ ਦੀ ਦੁਬਾਰਾ ਟੀਮ ਵਿੱਚ ਵਾਪਸੀ ਹੋਈ ਹੈ।
ਜੈਮੀ ਓਵਰਟਨ ਨੇ ਹੁਣ ਤੱਕ ਇੰਗਲੈਂਡ ਲਈ 1 ਟੈਸਟ ਮੈਚ ਖੇਡਿਆ ਹੈ, ਜਿਸ ਵਿੱਚ ਉਸਨੇ 2 ਵਿਕਟਾਂ ਲਈਆਂ ਹਨ ਅਤੇ 97 ਦੌੜਾਂ ਬਣਾਈਆਂ ਹਨ। ਓਵਰਟਨ ਨੂੰ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਬਹੁਤ ਤਜਰਬਾ ਹੈ। ਓਵਰਟਨ ਨੇ 98 ਪਹਿਲੀ ਸ਼੍ਰੇਣੀ ਮੈਚਾਂ ਵਿੱਚ 31.23 ਦੀ ਔਸਤ ਨਾਲ 237 ਵਿਕਟਾਂ ਲਈਆਂ ਹਨ। ਉਸਨੇ 21.82 ਦੀ ਔਸਤ ਨਾਲ 2401 ਦੌੜਾਂ ਵੀ ਬਣਾਈਆਂ ਹਨ।
ਭਾਰਤੀ ਟੀਮ 'ਚ ਕੀ ਬਦਲਾਅ ਹੋਇਆ
ਦੂਜੇ ਪਾਸੇ, ਓਵਲ ਟੈਸਟ ਮੈਚ ਲਈ ਭਾਰਤੀ ਟੀਮ ਵਿੱਚ ਇੱਕ ਬਦਲਾਅ ਦੇਖਿਆ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਅਤੇ ਟੀਮ ਦੇ ਉਪ-ਕਪਤਾਨ ਰਿਸ਼ਭ ਪੰਤ ਸੱਜੀ ਲੱਤ ਵਿੱਚ ਸੱਟ ਲੱਗਣ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ। ਪੰਤ ਦੀ ਜਗ੍ਹਾ, ਤਾਮਿਲਨਾਡੂ ਦੇ ਵਿਕਟਕੀਪਰ ਬੱਲੇਬਾਜ਼ ਨਾਰਾਇਣ ਜਗਦੀਸ਼ਨ ਨੇ ਪੰਜਵੇਂ ਟੈਸਟ ਮੈਚ ਲਈ ਭਾਰਤੀ ਟੀਮ ਵਿੱਚ ਪ੍ਰਵੇਸ਼ ਕੀਤਾ ਹੈ।
We've made one addition to our squad for the 5th Rothesay Test, which starts at the Kia Oval on Thursday.
— England Cricket (@englandcricket) July 28, 2025
See the squad 👇
ਇੰਗਲੈਂਡ ਦੀ ਟੈਸਟ ਟੀਮ: ਬੇਨ ਸਟੋਕਸ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸ, ਜੈਕ ਕ੍ਰਾਲੀ, ਲਿਆਮ ਡਾਸਨ, ਬੇਨ ਡਕੇਟ, ਜੈਮੀ ਓਵਰਟਨ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।