ਭਾਰਤ ਨੇ ਦੂਜੇ ਟੈਸਟ ਮੈਚ ’ਚ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ

Tuesday, Feb 16, 2021 - 01:23 PM (IST)

ਭਾਰਤ ਨੇ ਦੂਜੇ ਟੈਸਟ ਮੈਚ ’ਚ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ

ਚੇਨਈ (ਭਾਸ਼ਾ) : ਅਕਸ਼ਰ ਪਟੇਲ ਅਤੇ ਰਚਿਚੰਦਰਨ ਅਸ਼ਵਿਨ ਨੇ ਮਨਮਾਫਿਕ ਹਾਲਤਾਂ ਵਿਚ ਇੰਗਲੈਂਡ ਨੂੰ ਆਪਣੇ ਸਪਿਨ ਜਾਲ ਵਿਚ ਫਸਾ ਕੇ ਭਾਰਤ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਮੰਗਲਵਾਰ ਨੂੰ ਇੱਥੇ ਚੌਥੇ ਦਿਨ ਹੀ 317 ਦੌੜਾਂ ਨਾਲ ਰਿਕਾਰਡ ਜਿੱਤ ਦਿਵਾਈ, ਜਿਸ ਨਾਲ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ।

ਇਹ ਵੀ ਪੜ੍ਹੋ: ਮੇਰੀ ਜਾਇਦਾਦ ਨੂੰ ਲੈ ਕੇ ਕੀਤਾ ਜਾ ਰਿਹੈ ਝੂਠਾ ਪ੍ਰਚਾਰ, ਇਸ ਦਾ ਅੰਦੋਲਨ ਨਾਲ ਕੀ ਮਤਲਬ: ਰਾਕੇਸ਼ ਟਿਕੈਤ

ਪਟੇਲ ਨੇ 60 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਹ ਨੌਵੇਂ ਭਾਰਤੀ ਹਨ, ਜਿਨ੍ਹਾਂ ਨੇ ਆਪਣੇ ਡੈਬਿਊ ਮੈਚ ਵਿਚ 5 ਵਿਕਟਾ ਲਈਆਂ। ਭਾਰਤ ਦੀ ਦੂਜੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਅਸ਼ਵਿਨ ਨੇ 53 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਕੁਲਦੀਪ ਯਾਦਵ (25 ਦੌੜਾਂ ਦੇ ਕੇ ਦੋ) ਨੇ ਬਾਕੀ ਬਚੀਆਂ 2 ਵਿਕਟਾਂ ਲਈਆਂ। ਇਸ ਨਾਲ ਇੰਗਲੈਂਡ ਦੀ ਟੀਮ 482 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਲੰਚ ਦੇ ਕੁੱਝ ਦੇਰ ਬਾਅਦ 164 ਦੌੜਾਂ ’ਤੇ ਢੇਰ ਹੋ ਗਈ। ਭਾਰਤ ਦੀ ਇਹ ਦੌੜਾਂ ਦੇ ਲਿਹਾਜ ਨਾਲ ਪੰਜਵੀਂ ਵੱਡੀ ਜਿੱਤ ਹੈ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਅਦਾਲਤ ਨੂੰ ਕਿਹਾ- ਮੇਰੇ ਕਿਸੇ ਟਵੀਟ ਨਾਲ ਹਿੰਸਾ ਨਹੀਂ ਭੜਕੀ

ਇੰਗਲੈਂਡ ਖ਼ਿਲਾਫ਼ ਉਸ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਉਸ ਨੇ 1986 ਵਿਚ ਲੀਡਸ ਵਿਚ 279 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਭਾਰਤ ਨੇ ਆਪਣੀਆਂ ਸਭ ਤੋਂ ਵੱਡੀਆਂ 6 ਜਿੱਤਾਂ ਵਿਚੋਂ 5 ਜਿੱਤਾਂ ਵਿਰਾਟ ਕੋਹਲੀ ਦੀ ਅਗਵਾਈ ਵਿਚ ਦਰਜ ਕੀਤੀਆਂ ਹਨ। ਇੰਗਲੈਂਡ ਨੇ ਸਵੇਰੇ 3 ਵਿਕਟਾਂ ’ਤੇ 53 ਦੋੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੇ ਬੱਲੇਬਾਜ਼ ਸ਼ੁਰੂ ਤੋਂ ਭਾਰਤੀ ਸਪਿਨਰਾਂ ਦੀਆਂ ਗੇਂਦਾਂ ’ਤੇ ਚਕਮਾ ਖਾਂਦੇ ਰਹੇ। ਮੋਈਨ ਅਲੀ ਨੇ ਅੰਤਿਮ ਪਲਾਂ ਵਿਚ ਤੂਫ਼ਾਨੀ ਅੰਦਾਜ਼ ਵਿਚ ਬੱਲੇਬਾਜ਼ੀ ਕਰਕੇ 18 ਗੇਂਦਾਂ ਵਿਚ 43 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਟੈਸਟ ਮੈਚਾਂ ਦੀ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਰੋਕਿਆ। ਕੁਲਦੀਪ ਨੇ ਉਨ੍ਹਾਂ ਨੂੰ ਸਟੰਪ ਆਊਟ ਕਰਾ ਕੇ ਇੰਗਲੈਂਡ ਦੀ ਪਾਰੀ ਦਾ ਅੰਤ ਕੀਤਾ। ਉਨ੍ਹਾਂ ਦੇ ਇਲਾਵਾ ਇੰਗਲੈਂਡ ਦੇ ਕਪਤਾਨ ਜੋਅ ਰੂਟ (91 ਗੇਂਦਾਂ ’ਤੇ 33 ਦੌੜਾਂ) ਹੀ ਇਕਮਾਤਰ ਅਜਿਹੇ ਬੱਲੇਬਾਜ਼ ਸਨ ਜੋ ਸਪਿਨਰਾਂ ਨੂੰ ਥੋੜ੍ਹਾਂ ਆਤਮ-ਵਿਸ਼ਵਾਸ ਨਾਲ ਖੇਡ ਸਕੇ। ਉਹ ਲੰਚ ਤੋਂ ਠੀਕ ਪਹਿਲਾਂ ਪਵੇਲੀਅਮ ਪਰਤ ਜਾਂਦੇ ਪਰ ਮੁਹੰਮਦ ਸਿਰਾਜ ਨੇ ਕੁਲਦੀਪ ਦੀ ਗੇਂਦ ’ਤੇ ਉਨ੍ਹਾਂ ਦੀ ਆਸਾਨ ਕੈਚ ਛੱਡ ਦਿੱਤੀ। ਲੰਚ ਦੇ ਤੁਰੰਤ ਬਾਅਦ ਹਾਲਾਂਕਿ ਪਟੇਲ ਨੇ ਉਨ੍ਹਾਂ ਨੂੰ ਸਲਿਪ ਵਿਚ ਕੈਚ ਦੇਣ ਲਈ ਮਜ਼ਬੂਰ ਕੀਤਾ।

ਇਹ ਵੀ ਪੜ੍ਹੋ: ਅਪ੍ਰੈਲ-ਮਈ ਤੋਂ ਮੁੜ ਵਧ ਸਕਦੀਆਂ ਹਨ ਵਾਹਨਾਂ ਦੀਆਂ ਕੀਮਤਾਂ, ਕੰਪਨੀਆਂ ਨੇ ਦਿੱਤੇ ਸੰਕੇਤ

ਇਸ ਦੇ ਬਾਅਦ ਮੋਈਨ ਨੇ 5 ਛੱਕੇ ਲਗਾ ਕੇ ਹਾਰ ਦਾ ਅੰਤਰ ਘੱਟ ਕੀਤਾ ਪਰ ਇੰਗਲੈਂਡ ਦੀ ਹਾਰ ਦੀ ਇਬਾਰਤ ਮੈਚ ਦੇ ਦੂਜੇ ਦਿਨ ਹੀ ਲਿੱਖ ਦਿੱਤੀ ਗਈ ਸੀ, ਜਦੋਂ ਉਸ ਦੀ ਟੀਮ ਭਾਰਤ ਦੇ 329 ਦੌੜਾਂ ਦੇ ਜਵਾਬ ਵਿਚ 134 ਦੌੜਾਂ ’ਤੇ ਆਊਟ ਹੋ ਗਈ ਸੀ। ਇੰਗਲੈਂਡ ਚੌਥੇ ਦਿਨ ਥੋੜ੍ਹਾ ਵੀ ਸੰਘਰਸ਼ ਨਹੀਂ ਕਰ ਸਕਿਆ। ਸਥਾਨਕ ਖਿਡਾਰੀ ਅਸ਼ਵਿਨ ਨੇ ਦਿਨ ਦੀ ਆਪਣੀ ਪਹਿਲੀ ਗੇਂਦ ’ਤੇ ਹੀ ਡੈਨ ਲਾਰੇਂਸ (26) ਨੂੰ ਪਵੇਲੀਅਨ ਦੀ ਰਾਹ ਦਿਖਾਈ। ਰਿਸ਼ਭ ਪੰਤ ਨੇ ਉਨ੍ਹਾਂ ਨੂੰ ਸਟੰਪ ਆਊਟ ਕੀਤਾ। ਹਮਲਾਵਰ ਬੱਲੇਬਾਜ਼ੀ ਕਰਨ ਵਾਲੇ ਬੇਨ ਸਟੋਕਸ ਨੇ ਰੱਖਿਆਤਮਕ ਰਵੱਈਆ ਅਪਣਾਇਆ। ਉਨ੍ਹਾਂ ਨੇ ਅਸ਼ਵਿਨ ਦੀ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 51 ਗੇਂਦਾਂ ’ਤੇ 8 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ‘ਬਿਗ ਬੌਸ’ ਫੇਮ ਸੋਨਾਲੀ ਫੋਗਾਟ ਦੇ ਘਰ ਚੋਰੀ, ਨਕਦੀ ਸਮੇਤ ਲਾਇਸੈਂਸੀ ਰਿਵਾਲਵਰ ਵੀ ਲੈ ਗਏ ਚੋਰ

ਜ਼ਿਆਦਾ ਰੱਖਿਆਤਮਕ ਰਵੱਈਆ ਅਪਣਾਉਣ ਕਾਰਨ ਅਸ਼ਵਿਨ ਦੀ ਗੇਂਦ ਉਨ੍ਹਾਂ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੈ ਕੇ ਹਵਾ ਵਿਚ ਉਛਲ ਗਈ ਅਤੇ ਵਿਰਾਟ ਕੋਹਲੀ ਨੇ ਅੱਗੇ ਡਾਈਵ ਲਗਾ ਕੇ ਉਸ ਨੂੰ ਕੈਚ ਕਰ ਲਿਆ। ਓਲੀ ਪੋਪ (12) ਨੇ ਪਟੇਲ ਦੀ ਗੇਂਦ ’ਤੇ ਸਲਾਗ ਸਵੀਪ ਕਰਕੇ ਇਸ਼ਾਂਤ ਸ਼ਰਮਾ ਨੂੰ ਕੈਚ ਦਾ ਅਭਿਆਸ ਕਰਾਇਆ। ਫਾਕਸ ਨੇ ਲੰਚ ਤੋਂ ਠੀਕ ਪਹਿਲਾਂ ਕੁਲਦੀਪ ਦੀ ਗੇਂਦ ’ਤੇ ਗਲਤ ਟਾਈਮਿੰਗ ਨਾਲ ਸਵੀਪ ਸ਼ਾਟ ਖੇਡੀ, ਜਿਸ ਨੂੰ ਪਟੇਲ ਨੇ ਆਸਾਨੀ ਨਾਲ ਕੈਚ ਵਿਚ ਬਦਲਿਆ। ਪਟੇਲ ਨੇ ਲੰਚ ਦੇ ਬਾਅਦ ਰੂਟ ਅਤੇ ਓਲੀ ਸਟੋਨ ਨੂੰ ਆਊਟ ਕਰਕੇ ਪਾਰੀ ਵਿਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਭਾਰਤ ਨੇ ਇਸ ਜਿੱਤ ਨਾਲ ਸੀਰੀਜ਼ ਬਰਾਬਰ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਿਆ। ਇਸ ਲਈ ਉਸ ਨੂੰ ਸੀਰੀਜ਼ ਵਿਚ ਹੁਣ ਘੱਟ ਤੋਂ ਘੱਟ 2-1 ਨਾਲ ਜਿੱਤ ਦਰਜ ਕਰਨੀ ਹੋਵੇਗੀ। ਇੰਗਲੈਂਡ ਨੇ ਇਸ ਸਥਾਨ ’ਤੇ ਪਹਿਲਾ ਮੈਚ 227 ਦੌੜਾਂ ਨਾਲ ਜਿੱਤਿਆ ਸੀ। ਅਗਲੇ ਦੋਵੇਂ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਮੋਟੇਰਾ ਸਟੇਡੀਅਮ ਵਿਚ ਖੇਡੇ ਜਾਣਗੇ। ਤੀਜਾ ਟੈਸਟ 24 ਫਰਵਰੀ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਵਧ ਸਕਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਰੇਟ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਟ੍ਰਾਂਸਪੋਰਟਰਾਂ ਦੀ ਹੜਤਾਲ ਸੰਭਵ!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News