IND vs ENG: ਇੰਗਲੈਂਡ ਨੇ ਤੀਜੇ ਟੈਸਟ ਲਈ ਪਲੇਇੰਗ 11 ਦਾ ਐਲਾਨ ਕੀਤਾ, ਸ਼ੋਏਬ ਬਸ਼ੀਰ ਬਾਹਰ

Wednesday, Feb 14, 2024 - 03:31 PM (IST)

IND vs ENG: ਇੰਗਲੈਂਡ ਨੇ ਤੀਜੇ ਟੈਸਟ ਲਈ ਪਲੇਇੰਗ 11 ਦਾ ਐਲਾਨ ਕੀਤਾ, ਸ਼ੋਏਬ ਬਸ਼ੀਰ ਬਾਹਰ

ਰਾਜਕੋਟ (ਗੁਜਰਾਤ) : ਇੰਗਲੈਂਡ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਭਾਰਤ ਖਿਲਾਫ ਰਾਜਕੋਟ 'ਚ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਸ਼ੋਏਬ ਬਸ਼ੀਰ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਈ. ਸੀ. ਬੀ. ਦੇ ਬਿਆਨ ਵਿੱਚ ਕਿਹਾ ਗਿਆ ਹੈ, 'ਥ੍ਰੀ ਲਾਇਨਜ਼ ਨੇ ਇੱਕ ਬਦਲਾਅ ਕੀਤਾ ਹੈ ਅਤੇ ਸ਼ੋਏਬ ਬਸ਼ੀਰ ਦੀ ਜਗ੍ਹਾ ਮਾਰਕ ਵੁੱਡ ਨੂੰ ਸ਼ਾਮਲ ਕੀਤਾ ਹੈ। ਕਪਤਾਨ ਬੇਨ ਸਟੋਕਸ ਰਾਜਕੋਟ ਵਿੱਚ ਆਪਣਾ 100ਵਾਂ ਟੈਸਟ ਮੈਚ ਖੇਡਣ ਲਈ ਤਿਆਰ ਹਨ।

ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਹੈਦਰਾਬਾਦ ਟੈਸਟ 28 ਦੌੜਾਂ ਨਾਲ ਹਾਰਨ ਤੋਂ ਬਾਅਦ ਭਾਰਤ ਨੇ ਵਿਸ਼ਾਖਾਪਟਨਮ ਵਿੱਚ ਦੂਜਾ ਟੈਸਟ 106 ਦੌੜਾਂ ਨਾਲ ਜਿੱਤ ਲਿਆ ਸੀ।

ਇੰਗਲੈਂਡ ਦੀ ਪਲੇਇੰਗ 11 :

ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੋਕਸ, ਰੇਹਾਨ ਅਹਿਮਦ, ਟੌਮ ਹਾਰਟਲੀ, ਮਾਰਕ ਵੁੱਡ, ਜੇਮਸ ਐਂਡਰਸਨ।


author

Tarsem Singh

Content Editor

Related News