ਇੰਟਰਨੈਸ਼ਨਲ ਕ੍ਰਿਕਟ 'ਚ 26 ਹਜ਼ਾਰੀ ਬਣੇ ਵਿਰਾਟ, ਇਸ ਮਾਮਲੇ 'ਚ ਸਚਿਨ ਨੂੰ ਛੱਡਿਆ ਪਿੱਛੇ

Friday, Oct 20, 2023 - 11:28 AM (IST)

ਇੰਟਰਨੈਸ਼ਨਲ ਕ੍ਰਿਕਟ 'ਚ 26 ਹਜ਼ਾਰੀ ਬਣੇ ਵਿਰਾਟ, ਇਸ ਮਾਮਲੇ 'ਚ ਸਚਿਨ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ- ਵਿਰਾਟ ਕੋਹਲੀ ਦੇ ਅਜੇਤੂ ਸੈਂਕੜੇ ਦੇ ਦਮ 'ਤੇ ਭਾਰਤ ਨੇ ਪੁਣੇ 'ਚ ਖੇਡੇ ਗਏ ਆਈ.ਸੀ.ਸੀ ਕ੍ਰਿਕਟ ਵਿਸ਼ਵ ਕੱਪ 2023 ਦੇ 17ਵੇਂ ਮੈਚ 'ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਸ ਦੌਰਾਨ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 26000 ਦੌੜਾਂ ਵੀ ਪੂਰੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦਾ ਇੱਕ ਰਿਕਾਰਡ ਵੀ ਪਿੱਛੇ ਛੱਡਿਆ। ਕੋਹਲੀ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ, ਜਿਸ ਨੇ 88 ਦੌੜਾਂ 'ਤੇ ਪਹਿਲੀ ਵਿਕਟ ਗੁਆ ਦਿੱਤੀ। ਵਿਰਾਟ ਇਕ ਜਗ੍ਹਾ 'ਤੇ ਡਟੇ ਰਹੇ ਅਤੇ ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਦੇ ਨਾਲ ਇਕ ਛੋਟੀ ਪਰ ਉਪਯੋਗੀ ਸਾਂਝੇਦਾਰੀ ਕੀਤੀ ਅਤੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ।

ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਵਿਰਾਟ ਨੇ 97 ਗੇਂਦਾਂ 'ਚ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 103 ਦੌੜਾਂ ਬਣਾਈਆਂ। ਉਨ੍ਹਾਂ ਨੂੰ ਮੈਚ ਜੇਤੂ ਸੈਂਕੜਾ ਖੇਡਣ ਲਈ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਕੋਹਲੀ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 26000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 567 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਅਨੁਭਵੀ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਂ ਸੀ ਜਿਸ ਨੇ 601 ਪਾਰੀਆਂ 'ਚ 26 ਹਜ਼ਾਰ ਦਾ ਅੰਕੜਾ ਛੂਹਿਆ ਸੀ। ਹੁਣ ਵਿਰਾਟ ਸਭ ਤੋਂ ਤੇਜ਼ 26 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਨੇ ਵਨਡੇ ਰੈਕਿੰਗ 'ਚ ਵਿਰਾਟ ਕੋਹਲੀ ਨੂੰ ਪਛਾੜਿਆ, ਇਸ ਪਾਇਦਾਨ 'ਤੇ ਪਹੁੰਚੇ 'ਹਿਟਮੈਨ'
ਇਕ ਸੈਂਕੜੇ ਨਾਲ ਕਰ ਲੈਣਗੇ ਸਚਿਨ ਦੀ ਬਰਾਬਰੀ ਵਿਰਾਟ ਨੇ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ 48ਵਾਂ ਸੈਂਕੜਾ ਲਗਾਇਆ। ਉਹ ਹੁਣ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਤੋਂ ਇੱਕ ਸੈਂਕੜਾ ਦੂਰ ਹੈ। ਜੇਕਰ ਵਿਰਾਟ ਮੌਜੂਦਾ ਵਿਸ਼ਵ ਕੱਪ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਦੇ ਹਨ ਤਾਂ ਉਹ ਯਕੀਨੀ ਤੌਰ 'ਤੇ ਸਚਿਨ ਦਾ ਰਿਕਾਰਡ ਤੋੜ ਦੇਵੇਗਾ। ਮੌਜੂਦਾ ਸਮੇਂ 'ਚ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਸਚਿਨ ਦੇ ਨਾਮ ਹੈ। ਕੋਹਲੀ ਨੇ ਟੈਸਟ 'ਚ 29 ਅਤੇ ਵਨਡੇ 'ਚ 48 ਸੈਂਕੜੇ ਲਗਾਏ ਹਨ। ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਵਿਰਾਟ ਦੇ ਨਾਮ ਇੱਕ ਸੈਂਕੜਾ ਹੈ।
ਵਿਰਾਟ ਨੇ ਪੁਣੇ 'ਚ 550 ਦੌੜਾਂ ਪੂਰੀਆਂ ਕੀਤੀਆਂ
ਵਿਰਾਟ ਕੋਹਲੀ ਨੇ ਪੁਣੇ 'ਚ 551 ਦੌੜਾਂ ਬਣਾਈਆਂ ਹਨ। ਵਿਰਾਟ ਭਾਰਤ ਦੇ ਕਿਸੇ ਇੱਕ ਸਥਾਨ 'ਤੇ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਿਖਰ 'ਤੇ ਹੈ। ਵਿਰਾਟ ਕੋਹਲੀ ਨੇ ਵਿਸ਼ਾਖਾਪਟਨਮ ਵਿੱਚ ਸਭ ਤੋਂ ਵੱਧ 587 ਦੌੜਾਂ ਬਣਾਈਆਂ ਹਨ। ਸਚਿਨ ਨੇ ਬੈਂਗਲੁਰੂ 'ਚ 534 ਦੌੜਾਂ ਬਣਾਈਆਂ ਹਨ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਹਲੀ ਨੇ ਪਿੱਛਾ ਕਰਦੇ ਹੋਏ ਸੈਂਕੜਾ ਲਗਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News