IND v AUS Final : ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾ ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼

01/19/2020 9:04:31 PM

ਬੈਂਗਲੁਰੂ— ਮੁਹੰਮਦ ਸ਼ੰਮੀ ਦੀ ਅਗਵਾਈ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਪ ਕਪਤਾਨ ਤੇ ਓਪਨਰ ਰੋਹਿਤ ਸ਼ਰਮਾ (119) ਦੇ 29ਵੇਂ ਸੈਂਕੜੇ ਤੇ ਕਪਤਾਨ ਵਿਰਾਟ ਕੋਹਲੀ (89) ਨਾਲ ਦੂਜੀ ਵਿਕਟ ਲਈ 137 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਤੀਜੇ ਤੇ ਆਖਰੀ ਵਨ ਡੇ ਵਿਚ ਐਤਵਾਰ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ।

PunjabKesari

ਭਾਰਤ ਨੇ ਪਹਿਲਾ ਵਨ ਡੇ 10 ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਅਗਲੇ ਰਾਜਕੋਟ ਅਤੇ ਬੈਂਗਲੁਰੂ ਵਿਚ ਦੋ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ। ਆਸਟਰੇਲੀਆ ਨੇ ਸਾਬਕਾ ਕਪਤਾਨ ਸਟੀਵ ਸਮਿਥ (131) ਦੇ 9ਵੇਂ ਸੈਂਕੜੇ ਨਾਲ 50 ਓਵਰਾਂ ਵਿਚ 9 ਵਿਕਟਾਂ 'ਤੇ 286 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਰੋਹਿਤ ਦੇ ਸੈਂਕੜੇ ਤੇ ਵਿਰਾਟ ਦੇ ਬਿਹਤਰੀਨ ਅਰਧ ਸੈਂਕੜੇ ਨੇ ਇਸ ਸਕੋਰ ਨੂੰ ਬੌਣਾ ਸਾਬਤ ਕਰ ਦਿੱਤਾ। ਭਾਰਤ ਨੇ 47.3 ਓਵਰਾਂ ਵਿਚ 3 ਵਿਕਟਾਂ 'ਤੇ 289 ਦੌੜਾਂ ਬਣਾ ਕੇ ਮੈਚ ਆਸਾਨੀ ਨਾਲ ਜਿੱਤ ਲਿਆ। ਰੋਹਿਤ ਨੇ 128 ਗੇਂਦਾਂ ਵਿਚ 8 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 119 ਦੌੜਾਂ ਬਣਾਈਆਂ ਤੇ ਮੈਨ ਆਫ ਦਿ ਮੈਚ ਬਣਿਆ। ਰੋਹਿਤ ਦਾ ਇਹ 29ਵਾਂ ਸੈਂਕੜਾ ਸੀ। ਵਿਰਾਟ ਆਪਣਾ 44ਵਾਂ ਸੈਂਕੜਾ ਬਣਾਉਣ ਤੋਂ ਸਿਰਫ 11 ਦੌੜਾਂ ਦੂਰ ਰਹਿ ਗਿਆ ਪਰ ਉਸ ਨੇ ਵਨ ਡੇ ਵਿਚ ਫਿਫਟੀ ਪਲੱਸ ਸਕੋਰ ਦਾ ਸੈਂਕੜਾ ਪੂਰਾ ਕਰ ਲਿਆ। ਵਿਰਾਟ ਨੇ 91 ਗੇਂਦਾਂ 'ਤੇ 89 ਦੌੜਾਂ ਵਿਚ 8 ਚੌਕੇ ਲਾਏ। ਭਾਰਤ ਨੇ ਇਸ ਤਰ੍ਹਾਂ ਆਸਟਰੇਲੀਆ ਕੋਲੋਂ ਪਿਛਲੀ ਵਨ ਡੇ ਸੀਰੀਜ਼ ਵਿਚ ਮਿਲੀ 2-3 ਦੀ ਹਾਰ ਦਾ ਬਦਲਾ ਵੀ ਲੈ ਲਿਆ। ਰੋਹਿਤ ਦੇ ਸੈਂਕੜੇ ਤੇ ਵਿਰਾਟ ਦੇ ਅਰਧ ਸੈਂਕੜੇ ਤੋਂ ਇਲਾਵਾ ਓਪਨਰ ਲੋਕੇਸ਼ ਰਾਹੁਲ ਨੇ 19, ਸ਼੍ਰੇਅਸ ਅਈਅਰ ਨੇ ਅਜੇਤੂ 44 ਤੇ ਮਨੀਸ਼ ਪਾਂਡੇ ਨੇ ਅਜੇਤੂ 8 ਦੌੜਾਂ ਬਣਾਈਆਂ। ਪਾਂਡੇ ਨੇ ਜੋਸ਼ ਹੇਜ਼ਲਵੁਡ 'ਤੇ ਭਾਰਤ ਲਈ ਜੇਤੂ ਚੌਕਾ ਲਾਇਆ।

PunjabKesari

ਟੀਮਾਂ :
ਭਾਰਤ : 
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ।
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਲਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ, ਐਸ਼ਟਨ ਐਗਰ, ਜੋਸ਼ ਹੇਜ਼ਲਵੁਡ, ਮਾਰਨਸ ਲਾਬੂਚਾਨੇ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ, ਐਡਮ ਜਾਂਪਾ।


Related News