ਬ੍ਰਿਸਬੇਨ ’ਚ ਇਤਿਹਾਸਕ ਜਿੱਤ ਮਗਰੋਂ ਭਾਰਤੀ ਖਿਡਾਰੀਆਂ ’ਤੇ ਹੋਈ ਪੈਸਿਆਂ ਦੀ ਬਾਰਿਸ਼, ਮਿਲੇ ਇੰਨੇ ਕਰੋੜ ਰੁਪਏ

Tuesday, Jan 19, 2021 - 04:19 PM (IST)

ਬ੍ਰਿਸਬੇਨ ’ਚ ਇਤਿਹਾਸਕ ਜਿੱਤ ਮਗਰੋਂ ਭਾਰਤੀ ਖਿਡਾਰੀਆਂ ’ਤੇ ਹੋਈ ਪੈਸਿਆਂ ਦੀ ਬਾਰਿਸ਼, ਮਿਲੇ ਇੰਨੇ ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਭਾਰਤੀ ਕ੍ਰਿਕਟ ਟੀਮ ਨੂੰ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਜਿੱਤ ਦੇ ਨਾਲ ਬਾਰਡਰ-ਗਾਵਸਕਰ ਟਰਾਫੀ ਬਰਕਰਾਰ ਰੱਖਣ ਲਈ 5 ਕਰੋੜ ਰੁਪਏ ਬੋਨਸ ਦੇਣ ਦੀ ਘੋਸ਼ਣ ਕੀਤੀ।

ਇਹ ਵੀ ਪੜ੍ਹੋ: ਭਾਰਤੀ ਟੀਮ ਦੀ ਇਤਿਹਾਸਕ ਜਿੱਤ ’ਤੇ PM ਮੋਦੀ ਨੇ ਦਿੱਤੀ ਵਧਾਈ, ਆਖੀ ਇਹ ਗੱਲ

ਭਾਰਤ ਨੇ ਚੌਥੇ ਅਤੇ ਆਖ਼ਰੀ ਟੈਸਟ ਮੈਚ ਦੇ ਆਖ਼ਰੀ ਦਿਨ 328 ਦੌੜਾਂ ਦਾ ਟੀਚਾ ਹਾਸਲ ਕਰਕੇ ਬ੍ਰਿਸਬੇਨ ਦੇ ਗਾਬਾ ਵਿਚ ਪਿਛਲੇ 32 ਸਾਲ ਤੋਂ ਚੱਲੀ ਆ ਰਹੀ ਆਸਟਰੇਲੀਆਈ ਬਾਦਸ਼ਾਹਤ ਖ਼ਤਮ ਕੀਤੀ। ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਇਸ ਦੇ ਤੁਰੰਤ ਬਾਅਦ ਟਵੀਟ ਕਰਕੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਬੋਨਸ ਦੀ ਘੋਸ਼ਣਾ ਕੀਤੀ।

ਇਹ ਵੀ ਪੜ੍ਹੋ: AUS v IND : ਭਾਰਤ ਦੀ ਇਤਿਹਾਸਕ ਜਿੱਤ, ਆਸਟਰੇਲੀਆ ਨੂੰ ਉਸ ਦੇ ਘਰ 2-1 ਨਾਲ ਦਿੱਤੀ ਮਾਤ

PunjabKesari

ਗਾਂਗੁਲੀ ਨੇ ਟਵੀਟ ਕੀਤਾ, ‘ਜ਼ਿਕਰਯੋਗ ਜਿੱਤ। ਆਸਟਰੇਲੀਆ ਜਾ ਕੇ ਇਸ ਤਰ੍ਹਾਂ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕਰਣਾ ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ਹਮੇਸ਼ਾ ਯਾਦ ਰੱਖੀ ਜਾਵੇਗੀ। ਬੀ.ਸੀ.ਸੀ.ਆਈ. ਨੇ ਭਾਰਤੀ ਟੀਮ ਲਈ 5 ਕਰੋੜ ਰੁਪਏ ਬੋਨਸ ਦੀ ਘੋਸ਼ਣਾ ਕੀਤੀ ਹੈ। ਇਹ ਜਿੱਤ ਕਿਸੇ ਵੀ ਸੰਖਿਆ ਤੋਂ ਵੱਧ ਕੇ ਹੈ। ਟੀਮ ਦਾ ਹਰੇਕ ਮੈਂਬਰ ਵਧਾਈ ਦਾ ਪਾਤਰ ਹੈ।’ ਸ਼ਾਹ ਨੇ ਉਨ੍ਹਾਂ ਤੋਂ ਠੀਕ ਪਹਿਲਾਂ ਟਵੀਟ ਕੀਤਾ, ‘ਬੀ.ਸੀ.ਸੀ.ਆਈ. ਨੇ ਟੀਮ ਲਈ ਬੋਨਸ ਦੇ ਤੌਰ ’ਤੇ 5 ਕਰੌੜ ਰੁਪਏ ਦੇਣ ਦੀ ਘੋਸ਼ਣ ਕੀਤੀ ਹੈ। ਇਹ ਭਾਰਤੀ ਕ੍ਰਿਕਟ ਲਈ ਖ਼ਾਸ ਪਲ ਹੈ। ਟੀਮ ਨੇ ਆਪਣੇ ਜਜ਼ਬੇ ਅਤੇ ਹੁਨਰ ਦਾ ਬੇਜੋੜ ਨਮੂਨਾ ਪੇਸ਼ ਕੀਤਾ।’

PunjabKesari

ਇਹ ਵੀ ਪੜ੍ਹੋ: AUS v IND: ਸ਼ੁਭਮਨ ਗਿਲ ਨੇ ਤੋੜਿਆ ਗਾਵਸਕਰ ਦਾ 50 ਸਾਲ ਪੁਰਾਣਾ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News