IND vs AUS: ਭਾਰਤ ਨੇ ਜਿੱਤਿਆ ਚੌਥਾ ਮੁਕਾਬਲਾ, ਆਸਟ੍ਰੇਲੀਆ ਤੋਂ ਜਿੱਤੀ ਟੀ-20 ਸੀਰੀਜ਼
Friday, Dec 01, 2023 - 10:39 PM (IST)

ਸਪੋਰਟਸ ਡੈਸਕ: ਅੱਜ ਭਾਰਤ ਨੇ ਆਸਟ੍ਰੇਲੀਆ ਨੂੰ 20 ਦੌੜਾਂ ਨਾਲ ਹਰਾ ਕੇ 3-1 ਨਾਲ 5 ਟੀ-20 ਮੈਚਾਂ ਦੀ ਲੜੀ ਵਿਚ ਜੇਤੂ ਬੜ੍ਹਤ ਬਣਾ ਲਈ। ਸੀਰੀਜ਼ ਦਾ ਚੌਥਾ ਮੁਕਾਬਲਾ ਛੱਤੀਸਗੜ੍ਹ ਦੇ ਰਾਏਪੁਰ ਸਟੇਡੀਅਮ 'ਚ ਖੇਡਿਆ ਗਿਆ ਜਿਸ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ ਵਿਚ ਆਸਟ੍ਰੇਲੀਆ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 154 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ 20 ਦੌੜਾਂ ਨਾਲ ਗੁਆ ਬੈਠੀ।
ਇਹ ਖ਼ਬਰ ਵੀ ਪੜ੍ਹੋ - ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ
ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ (37) ਅਤੇ ਰੁਤੂਰਾਤ ਗਾਇਕਵਾੜ (32) ਨੇ ਭਾਰਤ ਨੂੰ ਇਕ ਚੰਗੀ ਸ਼ੁਰੂਆਤ ਦੁਆਈ। ਦੋਹਾਂ ਵਿਚਾਲੇ ਪਹਿਲੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਫ਼ਿਰ ਭਾਰਤ ਨੇ 13 ਦੌੜਾਂ ਦੇ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਇਸ ਮਗਰੋਂ ਗਾਇਕਵਾੜ ਤੇ ਰਿੰਕੂ ਸਿੰਘ ਨੇ ਪਾਰੀ ਨੂੰ ਸੰਭਾਲਿਆ ਤੇ ਗਾਇਕਵਾੜ ਦੇ ਆਊਟ ਹੋਣ ਮਗਰੋਂ ਜਿਤੇਸ਼ ਸ਼ਰਮਾ (35) ਨੇ ਰਿੰਕੂ ਸਿੰਘ (46) ਦਾ ਸਾਥ ਬਾਖੂਬੀ ਨਿਭਾਇਆ। ਇਨ੍ਹਾਂ ਪਾਰੀਆਂ ਸਦਕਾ ਭਾਰਤ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ।
ਇਹ ਖ਼ਬਰ ਵੀ ਪੜ੍ਹੋ - ਕੁੱਤੇ ਨੋਚ ਰਹੇ ਸੀ ਨਵਜੰਮੇ ਬੱਚੇ ਦਾ ਮ੍ਰਿਤ ਸਰੀਰ, ਇਲਾਕੇ 'ਚ ਫੈਲੀ ਸਨਸਨੀ
175 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਤੇਜ਼ ਰਹੀ ਤੇ ਟੀਮ ਨੇ 3 ਓਵਰਾਂ 'ਚ 40 ਦੌੜਾਂ ਬਣਾ ਲਈਆਂ ਸਨ। ਪਰ ਰਵੀ ਬਿਸ਼ਨੋਈ ਨੇ ਜੋਸ਼ ਫਿਲਿਪ ਨੂੰ 8 ਅਤੇ ਅਕਸ਼ਰ ਪਟੇਲ ਨੇ ਟ੍ਰੈਵਿਸ ਹੈੱਡ ਨੂੰ 31 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਕਰ ਦਿੱਤਾ। ਇਸ ਮਗਰੋਂ ਭਾਰਤੀ ਗੇਂਦਬਾਜ਼ਾਂ ਦੀ ਵਾਪਸੀ ਸ਼ਾਨਦਾਰ ਰਹੀ। ਅਖ਼ੀਰ ਵਿਚ ਕਪਤਾਨ ਮੈਥੀਊ ਵੇਡ ਨੇ ਅਜੇਤੂ 36 ਦੌੜਾਂ ਦੀ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੇ। ਆਸਟ੍ਰੇਲੀਆ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 154 ਦੌੜਾਂ ਹੀ ਬਣਾ ਸਕੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8