IND vs AUS 1st Test Day 2 Stumps : ਭਾਰਤ ਨੇ ਬਣਾਈ 218 ਦੌੜਾਂ ਦੀ ਬੜ੍ਹਤ

Saturday, Nov 23, 2024 - 04:23 PM (IST)

ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਪਰਥ ਵਿਚ  ਬਾਰਡਰ ਗਾਵਸਕਰ ਟਰਾਫੀ ਟੈਸਟ ਸੀਰੀਜ਼ ਦਾ ਪਹਿਲੇ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਸਟੰਪਸ ਤਕ ਭਾਰਤ ਨੇ ਆਪਣੀ  ਦੂਜੀ ਪਾਰੀ ਵਿਚ ਯਸ਼ਸਵੀ ਜਾਇਸਵਾਲ ਦੀਆਂ ਅਜੇਤੂ 90 ਦੌੜਾਂ  ਤੇ ਕੇ. ਐੱਲ. ਰਾਹੁਲ ਦੀਆਂ ਅਜੇਤੂ 62 ਦੌੜਾਂ ਦੀ  ਬਦੌਲਤ 172 ਦੌੜਾਂ ਬਣਾ ਲਈਆਂ ਸਨ। ਭਾਰਤ ਕੋਲ 218 ਦੌੜਾਂ ਦੀ ਬੜ੍ਹਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਹੋਣ ਲੱਗੀ IPL ਦੀ ਨਿਲਾਮੀ, ਜਾਣੋ ਕਿੰਨੇ ਵਜੇ ਲੱਗੇਗੀ ਖਿਡਾਰੀਆਂ 'ਤੇ ਬੋਲੀ

ਇਸ ਤੋਂ ਪਹਿਲਾਂ ਮੈਚ ਦੇ ਪਹਿਲੇ ਭਾਰਤ ਦੀ ਪਹਿਲੀ ਪਾਰੀ 'ਚ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਟੀਮ ਇੰਡੀਆ ਨੇ ਆਲ ਆਊਟ ਹੋ ਕੇ 150 ਦੌੜਾਂ ਬਣਾਈਆਂ। ਭਾਰਤ ਦੇ ਜਵਾਬ 'ਚ ਉਤਰੀ ਆਸਟ੍ਰੇਲੀਆ ਦੀ ਟੀਮ ਵੀ ਭਾਰਤੀ ਬੱਲੇਬਾਜ਼ਾਂ ਅੱਗੇ ਗੋਡੇ ਟੇਕਦੀ ਨਜ਼ਰ ਆਈ ਤੇ 104 ਦੌੜਾਂ 'ਤੇ ਆਲ ਆਊਟ ਹੋ ਗਈ। ਸਿੱਟੇ ਵਜੋਂ ਭਾਰਤੀ ਟੀਮ ਨੂੰ 46 ਦੌੜਾਂ ਦੀ ਬੜ੍ਹਤ ਮਿਲ ਗਈ। ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਦੌਰਾਨ ਭਾਰਤ ਵਲੋਂ ਬੁਮਰਾਹ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਮਸ਼ਹੂਰ ਭਾਰਤੀ ਕ੍ਰਿਕਟਰ ਦਾ ਮੁੰਡਾ ਬਣ ਗਿਆ ਕੁੜੀ, ਕਰਵਾ ਲਿਆ ਆਪ੍ਰੇਸ਼ਨ

ਪਲੇਇੰਗ 11
ਭਾਰਤ: ਕੇਐੱਲ ਰਾਹੁਲ, ਯਸ਼ਸਵੀ ਜਾਇਸਵਾਲ, ਦੇਵਦੱਤ ਪਡੀਕਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਨਿਤੀਸ਼ ਰੈਡੀ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਕਪਤਾਨ), ਮੁਹੰਮਦ ਸਿਰਾਜ।

ਆਸਟ੍ਰੇਲੀਆ: ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਮਾਰਨਸ ਲਾਬੁਸ਼ੇਗਨ, ਸਟੀਵਨ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News