IND vs AUS : ਭਾਰਤ ਨੂੰ ਲੱਗਾ ਜ਼ਬਰਦਸਤ ਝਟਕਾ, ਖਤਰਨਾਕ ਖਿਡਾਰੀ ਟੀਮ 'ਚੋਂ ਹੋਇਆ ਬਾਹਰ

Thursday, Feb 21, 2019 - 03:56 PM (IST)

IND vs AUS : ਭਾਰਤ ਨੂੰ ਲੱਗਾ ਜ਼ਬਰਦਸਤ ਝਟਕਾ, ਖਤਰਨਾਕ ਖਿਡਾਰੀ ਟੀਮ 'ਚੋਂ ਹੋਇਆ ਬਾਹਰ

ਨਵੀਂ ਦਿੱਲੀ— ਆਸਟਰੇਲੀਆ ਨਾਲ ਖੇਡੀ ਜਾਣ ਵਾਲੀ ਆਗਾਮੀ ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਪਿੱਠ ਦੇ ਦਰਦ ਦੇ ਕਾਰਨ ਟੀ-20 ਅਤੇ ਵਨ ਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਬੀ.ਸੀ.ਸੀ.ਆਈ. ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ।

ਹਾਰਦਿਕ ਪੰਡਯਾ ਦੀ ਜਗ੍ਹਾ ਹੁਣ ਰਵਿੰਦਰ ਜਡੇਜਾ ਨੂੰ ਵਨਡੇ ਟੀਮ'ਚ ਸ਼ਾਮਲ ਕੀਤਾ ਗਿਆ ਹੈ। ਟੀ-20 ਕੌਮਾਂਤਰੀ 'ਚ 14 ਮੈਂਬਰ ਹੋਣਗੇ ਜਦਕਿ ਰਵਿੰਦਰ ਜਡੇਜਾ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਹਿੱਸਾ ਹੋਣਗੇ। ਜ਼ਿਕਰਯੋਗ ਹੈ ਕਿ 24 ਫਰਵਰੀ ਤੋਂ ਭਾਰਤ ਅਤੇ ਆਸਟਰੇਲੀਆ ਸੀਰੀਜ਼ ਦਾ ਆਗਾਜ਼ ਹੋਣਾ ਹੈ ਅਤੇ ਵਰਲਡ ਕੱਪ ਵੀ ਨਜ਼ਦੀਕ ਹੈ। ਅਜਿਹੇ 'ਚ ਰਵਿੰਦਰ ਜਡੇਜਾ ਨੂੰ ਖੁਦ ਨੂੰ ਸਾਬਤ ਕਰਨ ਦਾ ਚੰਗਾ ਮੌਕਾ ਮਿਲ ਗਿਆ ਹੈ।

PunjabKesari

ਪਹਿਲੇ ਅਤੇ ਦੂਜੇ ਓ.ਡੀ.ਆਈ. ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਕੇਦਾਰ ਜਾਧਵ, ਐੱਮ.ਐੱਸ. ਧੋਨੀ (ਵਿਕਟਕੀਪਰ), ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਿਜੇ ਸ਼ੰਕਰ, ਰਿਸ਼ਭ ਪੰਤ, ਸਿਧਾਰਥ ਕੌਲ, ਕੇ.ਐੱਲ. ਰਾਹੁਲ।

ਅਗਲੇ ਤਿੰਨ ਓ.ਡੀ.ਆਈ. ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਕੇਦਾਰ ਜਾਧਵ, ਐੱਮ.ਐੱਸ. ਧੋਨੀ (ਵਿਕਟਕੀਪਰ), ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਭੁਵੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਵਿਜੇ ਸ਼ੰਕਰ, ਕੇ.ਐੱਲ ਰਾਹੁਲ ਅਤੇ ਰਿਸ਼ਭ ਪੰਤ।


author

Tarsem Singh

Content Editor

Related News