IND vs AUS : ਮੁਹੰਮਦ ਸ਼ੰਮੀ ਨੇ ਵਰ੍ਹਾ ਦਿੱਤੇ ਛੱਕੇ, ਕੋਹਲੀ, ਯੁਵਰਾਜ ਵਰਗੇ ਕਈ ਧਾਕੜਾਂ ਨੂੰ ਛੱਡਿਆ ਪਿੱਛੇ

Saturday, Feb 11, 2023 - 01:34 PM (IST)

IND vs AUS : ਮੁਹੰਮਦ ਸ਼ੰਮੀ ਨੇ ਵਰ੍ਹਾ ਦਿੱਤੇ ਛੱਕੇ, ਕੋਹਲੀ, ਯੁਵਰਾਜ ਵਰਗੇ ਕਈ ਧਾਕੜਾਂ ਨੂੰ ਛੱਡਿਆ ਪਿੱਛੇ

ਸਪੋਰਟਸ ਡੈਸਕ— ਟੈਸਟ ਕ੍ਰਿਕਟ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਭਾਰਤ ਦੀ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਕੇ ਕੰਗਾਰੂ ਗੇਂਦਬਾਜ਼ਾਂ ਨੂੰ ਹੈਰਾਨ ਕਰ ਦਿੱਤਾ। ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਤੀਜੇ ਦਿਨ ਜਦੋਂ ਸ਼ੰਮੀ ਬੱਲੇਬਾਜ਼ੀ ਕਰਨ ਆਏ ਤਾਂ ਉਨ੍ਹਾਂ ਨੇ ਤੇਜ਼ ਸ਼ਾਟ ਖੇਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸ਼ੰਮੀ ਨੇ ਨਾਗਪੁਰ ਟੈਸਟ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਚਕਮਾ ਦਿੰਦੇ ਹੋਏ 47 ਗੇਂਦਾਂ 'ਚ 37 ਦੌੜਾਂ ਬਣਾਈਆਂ, ਜਿਸ 'ਚ 2 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਇਸ ਨਾਲ ਸ਼ੰਮੀ ਨੇ ਛੱਕਿਆਂ ਦੇ ਮਾਮਲੇ 'ਚ ਵਿਰਾਟ ਕੋਹਲੀ, ਯੁਵਰਾਜ ਸਿੰਘ ਵਰਗੇ ਕਈ ਭਾਰਤੀ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ।

ਅਸਲ 'ਚ ਸ਼ੰਮੀ ਦੇ ਟੈਸਟ ਕ੍ਰਿਕਟ 'ਚ 25 ਛੱਕੇ ਪੂਰੇ ਹੋ ਚੁੱਕੇ ਹਨ। ਜਦਕਿ ਵਿਰਾਟ ਕੋਹਲੀ ਨੇ ਹੁਣ ਤੱਕ ਟੈਸਟ ਕ੍ਰਿਕਟ ਦੀਆਂ 178 ਪਾਰੀਆਂ 'ਚ ਸਿਰਫ 24 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਸ਼ੰਮੀ ਨੇ 61ਵੇਂ ਮੈਚ ਦੀ ਸਿਰਫ 85 ਪਾਰੀਆਂ 'ਚ 25 ਛੱਕੇ ਪੂਰੇ ਕਰਕੇ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਇੰਨਾ ਹੀ ਨਹੀਂ ਕੋਹਲੀ ਤੋਂ ਇਲਾਵਾ ਸ਼ੰਮੀ ਨੇ ਯੁਵਰਾਜ ਨੂੰ ਵੀ ਪਿੱਛੇ ਛੱਡਿਆ ਹੈ। 

ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਦੇ ਹੱਕ 'ਚ ਉਤਰੇ ਆਸਟ੍ਰੇਲੀਆ-ਪਾਕਿ ਦੇ ਕ੍ਰਿਕਟਰ, ਮੈਚ ਰੈਫਰੀ ਨੇ ਦਿੱਤਾ ਇਹ ਫ਼ੈਸਲਾ

ਵੇਖੋ ਸੂਚੀ-
ਮੁਹੰਮਦ ਸ਼ੰਮੀ - 25 ਛੱਕੇ
ਵਿਰਾਟ ਕੋਹਲੀ - 24 ਛੱਕੇ
ਯੁਵਰਾਜ ਸਿੰਘ - 22
ਰਾਹੁਲ ਦ੍ਰਾਵਿੜ - 21 ਛੱਕੇ
ਕੇਐਲ ਰਾਹੁਲ - 17 ਛੱਕੇ
ਚੇਤੇਸ਼ਵਰ ਪੁਜਾਰਾ - 15 ਛੱਕੇ

ਮੈਚ ਦੀ ਗੱਲ ਕਰੀਏ ਤਾਂ ਅਕਸ਼ਰ ਪਟੇਲ ਦੀਆਂ 84 ਅਤੇ ਮੁਹੰਮਦ ਸ਼ਮੀ ਦੀਆਂ 37 ਦੌੜਾਂ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਪਹਿਲੀ ਪਾਰੀ 'ਚ 400 ਦੌੜਾਂ ਬਣਾ ਕੇ 223 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਅਕਸ਼ਰ ਅਤੇ ਸ਼ੰਮੀ ਨੇ ਨੌਵੇਂ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ ਕੱਲ੍ਹ ਦੇ ਸੱਤ ਵਿਕਟਾਂ ’ਤੇ 321 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਵਿੰਦਰ ਜਡੇਜਾ ਨੇ ਕੱਲ੍ਹ 70 ਦੌੜਾਂ 'ਤੇ ਟੌਡ ਮਰਫੀ ਤੋਂ ਆਪਣਾ ਵਿਕਟ ਗੁਆ ਦਿੱਤਾ।

ਇਹ ਵੀ ਪੜ੍ਹੋ : ਮੰਧਾਨਾ ਦਾ ਪਾਕਿਸਤਾਨ ਖ਼ਿਲਾਫ਼ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਖੇਡਣਾ ਤੈਅ ਨਹੀ

ਤੀਜੇ ਦਿਨ ਵੀ ਪਿੱਚ 'ਚ ਜ਼ਿਆਦਾ ਬਦਲਾਅ ਨਹੀਂ ਦੇਖਿਆ ਗਿਆ ਅਤੇ ਬੱਲੇਬਾਜ਼ਾਂ ਨੂੰ ਹੌਲੀ ਟ੍ਰੈਕ 'ਤੇ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਭਾਰਤੀ ਪਾਰੀ ਦੇ ਅੰਤ ਵਿੱਚ ਲੰਚ ਬ੍ਰੇਕ ਲਿਆ ਗਿਆ। ਸਕਾਟ ਬੋਲੈਂਡ ਨੇ ਨਾਥਨ ਲਿਓਨ ਦੇ ਛੱਕੇ ਦੇ ਸਕੋਰ 'ਤੇ ਸ਼ੰਮੀ ਨੂੰ ਜੀਵਨਦਾਨ ਦਿੱਤਾ। ਇਸ ਤੋਂ ਬਾਅਦ ਸ਼ੰਮੀ ਨੇ ਆਸਟਰੇਲੀਆ ਦੇ ਸਰਵੋਤਮ ਗੇਂਦਬਾਜ਼ ਮਰਫੀ ਨੂੰ ਤਿੰਨ ਛੱਕੇ ਜੜੇ। ਉਸ ਨੇ ਪਹਿਲਾਂ ਮਿਡ-ਵਿਕਟ 'ਤੇ ਸਲੋਗ ਸਵੀਪ ਖੇਡਿਆ, ਫਿਰ ਲਾਂਗ-ਆਫ 'ਤੇ ਸਿੱਧੀ ਡਰਾਈਵ ਮਾਰੀ ਅਤੇ ਫਿਰ ਲਾਂਗ-ਆਨ 'ਤੇ ਛੱਕਾ ਮਾਰਿਆ।

ਉਸ ਦੀ ਹਮਲਾਵਰ ਪਾਰੀ ਦੇ ਦਮ 'ਤੇ ਸਿਰਫ 65 ਮਿੰਟ 'ਚ 50 ਦੌੜਾਂ ਦੀ ਸਾਂਝੇਦਾਰੀ ਹੋ ਗਈ। ਪਟੇਲ ਨੇ ਸ਼ੰਮੀ ਨੂੰ ਹੋਰ ਹਮਲੇ ਕਰਨ ਦੇ ਮੌਕੇ ਦਿੱਤੇ। ਸ਼ੰਮੀ ਨੇ ਚੌਥਾ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਆਪਣਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਪਟੇਲ ਨੇ ਮਰਫੀ ਨੂੰ ਆਪਣੀ ਪਾਰੀ ਦੇ ਪਹਿਲਾ ਛੱਕਾ ਜੜਿਆ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਪਟੇਲ ਨੂੰ ਬੋਲਡ ਕਰਕੇ ਭਾਰਤੀ ਪਾਰੀ ਦਾ ਅੰਤ ਕੀਤਾ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News