IND V PAK : ਰੋਹਿਤ ਨੇ ਇਸ ਤਰ੍ਹਾ ਲਗਾਇਆ ਛੱਕਾ, ਸਚਿਨ ਨਾਲ ਹੋਣ ਲੱਗੀ ਤੁਲਨਾ (ਵੀਡੀਓ)

06/16/2019 8:53:46 PM

ਮੈਨਚੈਸਟਰ— ਓਲਡ ਟ੍ਰੈਫਰਡ 'ਚ ਪਾਕਿਸਤਾਨ ਵਿਰੁੱਧ ਖੇਡੇ ਗਏ ਮੈਚ ਦੇ ਦੌਰਾਨ ਰੋਹਿਤ ਸ਼ਰਮਾ ਨੇ ਇਕ ਇਸ ਤਰ੍ਹਾ ਦਾ ਸ਼ਾਟ ਮਾਰਿਆ ਕਿ ਦਿੱਗਜ ਕ੍ਰਿਕਟਰਾਂ ਨੂੰ ਸਚਿਨ ਤੇਂਦੁਲਕਰ ਦਾ 2003 ਵਿਸ਼ਵ ਕੱਪ 'ਚ ਸ਼ੋਏਬ ਅਖਤਰ ਦੀ ਗੇਂਦ 'ਤੇ ਮਾਰਿਆ ਛੱਕਾ ਯਾਦ ਆ ਗਿਆ। ਦਰਅਸਲ ਰੋਹਿਤ 34 ਗੇਂਦਾਂ 'ਚ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਤੇਜ਼ੀ ਨਾਲ ਸੈਂਕੜੇ ਵਲ ਵੱਧ ਰਹੇ ਸਨ। ਇਸ ਦੌਰਾਨ 27ਵੇਂ ਓਵਰ 'ਚ ਉਨ੍ਹਾਂ ਨੇ ਹਸਨ ਅਲੀ ਨੂੰ ਇਸ ਤਰ੍ਹਾਂ ਦਾ ਛੱਕਾ ਮਾਰਿਆ ਜੋ ਦੇਖਣ 'ਚ ਸਚਿਨ ਦੇ ਉਸ ਇਤਿਹਾਸਕ ਸ਼ਾਟ ਦੀ ਤਰ੍ਹਾ ਲੱਗਿਆ। ਖੁਦ ਕ੍ਰਿਕਟ ਵਿਸ਼ਵ ਕੱਪ ਪ੍ਰਬੰਧਨ ਨੇ ਵੀ ਦੋਵਾਂ ਸ਼ਾਟਾਂ ਦੀ ਵੀਡੀਓ ਵੀ ਰਿਲੀਜ਼ ਕੀਤੀ। ਦੇਖੋਂ ਵੀਡੀਓ—

LINK

ਪਾਕਿਸਤਾਨ ਵਿਰੁੱਧ ਲਗਾਤਾਰ ਦੂਜਾ ਸੈਂਕੜਾ
ਰੋਹਿਤ ਦਾ ਪਾਕਿਸਤਾਨ ਵਿਰੁੱਧ ਇਹ ਦੂਜਾ ਵਨ ਡੇ ਸੈਂਕੜਾ ਹੈ। ਰੋਹਿਤ ਇਸ ਸੈਂਕੜੇ ਦੇ ਨਾਲ ਹੀ ਪਾਕਿਸਤਾਨ ਵਿਰੁੱਧ ਲਗਾਤਾਰ 2 ਸੈਂਕੜੇ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ। ਉਸ ਨੇ ਪਾਕਿਸਤਾਨ ਵਿਰੱਧ ਆਪਣੀ ਆਖਰੀ ਪਾਰੀ ਵਿਚ ਏਸ਼ੀਆ ਕੱਪ-2018 ਵਿਚ ਦੁਬਈ ਵਿਚ ਅਜੇਤੂ 111 ਦੌੜਾਂ ਬਣਾਈਆਂ ਸਨ। ਰੋਹਿਤ ਨੇ ਇਸ ਮੈਚ 'ਚ ਆਪਣੇ ਵਨ ਡੇ ਕਰੀਅਰ ਦਾ 24ਵਾਂ ਸੈਂਕੜਾ ਵੀ ਲਗਾਇਆ ਨਾਲ ਹੀ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ। ਰੋਹਿਤ ਨੇ 24ਵਾਂ ਸੈਂਕੜਾ ਲਗਾਉਣ ਦੇ ਲਈ 203 ਪਾਰੀਆਂ ਖੇਡੀਆਂ ਸੀ ਜਦਕਿ ਸਚਿਨ ਨੇ ਇਹ ਕਾਰਨਾਮਾ 219 ਪਾਰੀਆਂ 'ਚ ਕੀਤਾ ਸੀ।


Gurdeep Singh

Content Editor

Related News