IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ
Thursday, Jun 17, 2021 - 08:29 PM (IST)
ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਸਪਿਨਰ ਸਨੇਹ ਰਾਣਾ ਨੇ ਇੰਗਲੈਂਡ ਦੇ ਵਿਰੁੱਧ ਇਕਲੌਤੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ਹਾਸਲ ਕਰ ਭਾਰਤ ਦੀ ਵਾਪਸੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਉਨ੍ਹਾਂ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ 2 ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ। ਇਸ 27 ਸਾਲਾ ਸਪਿਨਰ ਦੇ ਅਨੁਸਾਰ ਉਨ੍ਹਾਂ ਨੂੰ ਟੀਮ ਮੀਟਿੰਗ ਵਿਚ ਡੈਬਿਊ ਦੇ ਬਾਰੇ ਵਿਚ ਪਤਾ ਲੱਗਿਆ ਸੀ।
ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ
ਉਨ੍ਹਾਂ ਨੇ ਕਿਹਾ ਕਿ ਅਭਿਆਸ ਸੈਸ਼ਨ ਵਿਚ ਅਸੀਂ ਕਪਤਾਨ (ਮਿਤਾਲੀ ਰਾਜ) ਤੇ ਕੋਚ (ਰਮੇਸ਼ ਪੋਵਾਰ) ਨਾਲ ਗੱਲਬਾਤ ਕਰਦੇ ਸਨ ਕਿ ਕੀ ਕਰਨਾ ਹੈ, ਕਿੰਝ ਗੇਂਦਬਾਜ਼ੀ ਕਰਨੀ ਹੈ। ਆਲਰਾਉਂਡਰ ਸਨੇਹ ਰਾਣਾ ਨੇ ਭਾਰਤੀ ਟੀਮ ਵਿਚ ਆਪਣੀ ਵਾਪਸੀ ਕਰ ਆਪਣੇ ਪਿਤਾ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲੀ ਵਾਰ ਕਿਸੇ ਟੈਸਟ ਮੈਚ ਵਿਚ ਖੇਡ ਰਹੀ ਸੀ, ਜਿੱਥੇ ਲੈਂਡਸਕੇਪ ਵਨ ਡੇ ਅਤੇ ਟੀ-20 ਤੋਂ ਥੋੜਾ ਅਲੱਗ ਹੈ, ਇਸ ਲਈ ਅਸੀਂ ਇਸ ਬਾਰੇ 'ਚ ਰੋਜਾਨਾ ਗੱਲ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਦੋ ਮਹੀਨੇ ਪਹਿਲਾਂ ਆਪਣੇ ਪਿਤਾ ਨੂੰ ਖੋਹ ਦਿੱਤਾ ਸੀ। ਜਦੋਂ ਇਸ ਟੀਮ ਦਾ ਐਲਾਨ ਕੀਤਾ ਗਿਆ ਸੀ, ਉਸ ਤੋਂ ਥੋੜਾ ਪਹਿਲਾਂ, ਮੈਂ ਉਨ੍ਹਾਂ ਨੂੰ ਖੋਹ ਦਿੱਤਾ। ਇਹ ਥੋੜਾ ਮੁਸ਼ਕਿਲ ਸੀ, ਇਹ ਇਕ ਭਾਵਨਾਤਮਕ ਪਲ ਸੀ ਕਿਉਂਕਿ ਉਹ ਮੈਨੂੰ ਭਾਰਤ ਦੇ ਲਈ ਫਿਰ ਤੋਂ ਖੇਡਦੇ ਦੇਖਣਾ ਚਾਹੁੰਦੇ ਸਨ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ। ਇਹ ਠੀਕ ਹੈ, ਇਹ ਜੀਵਨ ਦਾ ਹਿੱਸਾ ਹੈ ਪਰ ਉਨ੍ਹਾਂ ਦੇ ਬਾਅਦ ਮੈਂ ਜੋ ਕੁਝ ਵੀ ਕੀਤਾ ਅਤੇ ਹੁਣ ਜੋ ਵੀ ਕਰਾਂਗੀ, ਮੈਂ ਆਪਣਾ ਸਭ ਕੁਝ ਉਨ੍ਹਾਂ ਨੂੰ ਸਮਰਪਿਤ ਕਰ ਦੇਵਾਂਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।