5ਵੇਂ ਨੇਤਰਹੀਣ ਕ੍ਰਿਕਟ ਵਿਸ਼ਵ ਕੱਪ ਦਾ ਰੰਗਾਰੰਗ ਉਦਘਾਟਨ

Monday, Jan 08, 2018 - 04:32 AM (IST)

ਨਵੀਂ ਦਿੱਲੀ— ਪਾਕਿਸਤਾਨ ਤੇ ਯੂ. ਏ. ਈ. ਵਿਚ ਹੋਣ ਵਾਲੇ ਪੰਜਵੇਂ ਨੇਤਰਹੀਣ ਵਿਸ਼ਵ ਕੱਪ ਦਾ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਲਾਹੌਰ ਵਿਚ ਰੰਗਾਰੰਗ ਉਦਘਾਟਨ ਕੀਤਾ ਗਿਆ।

PunjabKesari
31 ਜਨਵਰੀ ਤਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਸਾਬਕਾ ਚੈਂਪੀਅਨ ਭਾਰਤ ਆਪਣਾ ਖਿਤਾਬ ਬਚਾਉਣ ਉਤਰੇਗਾ। ਭਾਰਤੀ ਟੀਮ ਨੇ 2014 ਵਿਚ ਦੱਖਣੀ ਅਫਰੀਕਾ ਵਿਚ ਹੋਏ ਚੌਥੇ ਨੇਤਰਹੀਣ ਕ੍ਰਿਕਟ ਵਿਸ਼ਵ ਕੱਪ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਟੂਰਨਾਮੈਂਟ ਵਿਚ ਭਾਰਤ ਦੇ ਇਲਾਵਾ ਮੇਜ਼ਬਾਨ ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੀਆਂ ਵੀ ਹਿੱਸਾ ਲੈ ਰਹੀਆਂ ਹਨ।


Related News