ਇਸ ਸਾਲ IPL ''ਚ DRS ਦੀ ਹੋਵੇਗੀ ਵਰਤੋਂ : ਰਾਜੀਵ ਸ਼ੁਕਲਾ

Thursday, Mar 22, 2018 - 09:27 AM (IST)

ਇਸ ਸਾਲ IPL ''ਚ DRS ਦੀ ਹੋਵੇਗੀ ਵਰਤੋਂ : ਰਾਜੀਵ ਸ਼ੁਕਲਾ

ਮੁੰਬਈ, (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ 'ਚ ਅੰਪਾਇਰਾਂ ਦੇ ਫੈਸਲੇ ਦੀ ਸਮੀਖਿਆ ਪ੍ਰਣਾਲੀ (ਡੀ.ਆਰ.ਐੱਸ.) ਦੀ ਵਰਤੋਂ ਕੀਤੀ ਜਾਵੇਗੀ ਜੋ ਕਿ ਟੀ-20 ਕੌਮਾਂਤਰੀ ਮੈਚਾਂ 'ਚ ਪ੍ਰਯੋਗ ਹੋ ਰਹੀ ਹੈ। ਆਈ.ਪੀ.ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਨੇ ਇੱਥੇ ਇਕ ਪ੍ਰੈੱਸ ਕਾਨਫਰੈਂਸ 'ਚ ਕਿਹਾ, ''ਕਾਫੀ ਸਮੇਂ ਤੋਂ ਇਸ 'ਤੇ ਵਿਚਾਰ ਹੋ ਰਿਹਾ ਸੀ। ਕੌਮਾਂਤਰੀ ਪੱਧਰ 'ਤੇ ਟੀ-20 ਪਾਰੀ 'ਚ ਹਰ ਟੀਮ ਨੂੰ ਅੰਪਾਇਰ ਦੇ ਫੈਸਲੇ ਦੀ ਸਮੀਖਿਆ ਦਾ ਮੌਕਾ ਦਿੱਤਾ ਜਾਵੇਗਾ।

ਸ਼ੁਕਲਾ ਆਈ.ਪੀ.ਐੱਲ. ਦੇ ਟਾਟਾ ਨੇਕਸਨ ਦੇ ਨਾਲ ਤਿੰਨ ਸਾਲ ਦੇ ਕਰਾਰ ਦੇ ਮੌਕੇ 'ਤੇ ਪੱਤਰਕਾਰਾਂ ਦੇ ਮੁਖਾਤਿਬ ਸਨ। ਮੁਹੰਮਦ ਸ਼ਮੀ 'ਤੇ ਲਗਾਏ ਗਏ ਦੋਸ਼ਾਂ ਦੇ ਬਾਰੇ 'ਚ ਪੁੱਛਣ 'ਤੇ ਸ਼ੁਕਲਾ ਨੇ ਕਿਹਾ ਕਿ ਬੀ.ਸੀ.ਸੀ.ਆਈ. ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਪ੍ਰਮੁੱਖ ਨੀਰਜ ਕੁਮਾਰ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਸਾਨੂੰ ਉਸ ਦੇ ਨਿੱਜੀ ਮਸਲਿਆਂ ਤੋਂ ਕੋਈ ਸਰੋਕਾਰ ਨਹੀਂ ਹੈ। ਕੁਮਾਰ ਦੀ ਰਿਪੋਰਟ ਆਉਣ 'ਤੇ ਅਸੀਂ ਫੈਸਲਾ ਕਰਾਂਗੇ। ਮਾਮਲੇ ਦੀ ਜਾਂਚ ਚਲ ਰਹੀ ਹੈ। ਨੀਰਜ ਕੁਮਾਰ ਇਸ ਦੀ ਜਾਂਚ ਕਰ ਰਹੇ ਹਨ।''


Related News