ਇਸ ਮਾਮਲੇ ''ਚ ਇਸ਼ਾਂਤ ਨੇ ਧੋਨੀ ਨੂੰ ਵੀ ਛੱਡਿਆ ਪਿੱਛੇ

12/06/2018 11:47:20 PM

ਜਲੰਧਰ— ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਐਡੀਲੇਡ 'ਚ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਦੌਰਾਨ ਬੱਲੇਬਾਜ਼ੀ ਕਰਨ ਆਏ ਇਸ਼ਾਂਤ ਸ਼ਰਮਾ ਨੇ ਡੀ. ਆਰ. ਐੱਸ. 'ਤੇ ਇਸ ਤਰ੍ਹਾਂ ਦਾ ਫੈਸਲਾ ਲਿਆ ਕਿ ਸੋਸ਼ਲ ਮੀਡੀਆ 'ਤੇ ਚਰਚਾ 'ਚ ਆ ਗਏ। ਦਰਅਸਲ 210 ਦੌੜਾਂ 'ਤੇ ਭਾਰਤ ਦਾ 8ਵਾਂ ਵਿਕਟ ਆਊਟ ਹੋਣ 'ਤੇ ਕ੍ਰੀਜ਼ 'ਤੇ ਇਸ਼ਾਂਤ ਨੇ ਆਉਂਦੇ ਹੀ ਡਿਫੈਂਸ ਮੋਡ ਲਗਾ ਦਿੱਤਾ ਸੀ। ਤਾਂ ਦੂਜੇ ਪਾਸੇ ਪੁਜਾਰਾ ਹੋਲੀ-ਹੋਲੀ ਦੌੜਾਂ ਬਣਾ ਕੇ ਭਾਰਤੀ ਟੀਮ ਨੂੰ 250 ਦੌੜਾਂ ਵੱਲ ਲੈ ਕੇ ਜਾ ਰਹੇ ਸਨ। ਇਸ ਦੌਰਾਨ 81ਵਾਂ ਓਵਰ ਮਿਸ਼ੇਲ ਸਟਾਰਕ ਕਰਵਾ ਰਹੇ ਸਨ, ਗੇਂਦ ਉਸਦੇ ਪੈਡ 'ਤੇ ਲੱਗ ਕੇ ਵਿਕਟਕੀਪਰ ਟਿਮ ਪੇਨ ਦੇ ਕੋਲ ਗਈ। ਗੇਂਦ ਤੇਂਜ਼ ਹੋਣ ਦੇ ਕਾਰਨ ਇਸ਼ਾਂਤ ਨੇ ਆਪਣੀਆਂ ਨਜ਼ਰਾਂ ਹਟਾ ਲਈਆਂ ਸਨ ਪਰ ਜਦੋ ਇਸ਼ਾਂਤ ਨੇ ਦੇਖਿਆ ਕਿ ਅੰਪਾਇਰ ਨੇ ਮੈਨੂੰ ਆਊਟ ਦੇ ਦਿੱਤਾ ਹੈ ਤਾਂ ਇਸ਼ਾਂਤ ਨੇ ਜਲਦ ਹੀ ਡੀ. ਆਰ. ਐੱਸ. ਦਾ ਇਸ਼ਾਰਾ ਕੀਤਾ।

PunjabKesari
ਦੂਜੇ ਪਾਸੇ ਕਾਮੰਟੇਟਰ ਵੀ ਇਸ਼ਾਂਤ ਦੇ ਫੈਸਲੇ ਤੋਂ ਹੈਰਾਨ ਰਹਿ ਗਏ। ਜਦੋ ਡੀ. ਆਰ. ਐੱਸ. ਲਿਆ ਤਾਂ ਰੀਪਲੇ 'ਚ ਸਾਫ ਦਿਖਾਈ ਦਿੱਤਾ ਕਿ ਗੇਂਦ ਵਿਕਟ ਦੇ ਉੱਪਰ ਤੋਂ ਜਾ ਰਹੀ ਸੀ। ਅੰਪਾਇਰ ਕ੍ਰਿਸ ਗੈਫਨੀ ਨੂੰ ਆਪਣਾ ਫੈਸਲਾ ਬਦਲਣਾ ਪਿਆ। ਹਾਲਾਂਕਿ ਜੀਵਨਦਾਨ ਮਿਲਣ ਦੇ ਬਾਵਜੂਦ ਇਸ਼ਾਂਤ ਕੁਝ ਖਾਸ ਕਮਾਲ ਨਹੀਂ ਕਰ ਸਕੇ ਤੇ ਸਟਾਰਕ ਦੀ ਹੀ ਗੇਂਦ 'ਤੇ ਬੋਲਡ ਹੋ ਗਏ। ਕਿਹਾ ਗਿਆ ਕਿ ਇਸ਼ਾਂਤ ਨੇ ਤਾਂ ਡੀ. ਆਰ. ਐੱਸ. ਲੈਣ 'ਚ ਪਰਫੈਕਟ ਕ੍ਰਿਕਟ ਮਹਿੰਦਰ ਸਿੰਘ ਧੋਨੀ ਨੂੰ ਵੀ ਪਿੱਛੇ ਛੱਡ ਦਿੱਤਾ।

PunjabKesari


Related News