ਤੀਜੇ ਟੈਸਟ ਮੈਚ ''ਚ ਇੰਗਲੈਂਡ ਨੇ ਵਿੰਡੀਜ਼ ''ਤੇ ਕੱਸਿਆ ਸ਼ਕੰਜਾ

02/12/2019 4:33:14 AM

ਗ੍ਰੋਸ ਆਈਸਲੇਟ— ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਮੈਚ ਗ੍ਰੋਸ ਆਈਸਲੇਟ 'ਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 277 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਪਹਿਲੀ ਪਾਰੀ 'ਚ 154 ਦੌੜਾਂ ਬਣਾਈਆਂ ਸਨ। ਇੰਗਲੈਂਡ ਟੀਮ ਨੂੰ ਪਹਿਲੀ ਪਾਰੀ 'ਚ 123 ਦੌੜਾਂ ਦੀ ਲੀਡ ਹਾਸਲ ਹੋਈ। ਇੰਗਲੈਂਡ ਟੀਮ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ 'ਤੇ 325 ਦੌੜਾਂ ਬਣਾ ਚੁੱਕੀ ਸੀ ਤੇ ਉਸ ਨੂੰ 448 ਦੌੜਾਂ ਦੀ ਲੀਡ ਹਾਸਲ ਹੋ ਗਈ ਹੈ। 
ਇੰਗਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਪਹਿਲੀ ਪਾਰੀ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਹਾਸਲ ਕੀਤੀਆਂ ਤੇ ਮੋਇਨ ਅਲੀ ਨੇ 4 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੇ ਹੁਣ ਵਿੰਡੀਜ਼ ਟੀਮ 'ਤੇ ਆਪਣਾ ਸ਼ਕੰਜਾ ਕੱਸ ਲਿਆ ਹੈ।

PunjabKesari
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਨੇ ਟੈਸਟ ਸੀਰੀਜ਼ 2-0 ਨਾਲ ਪਹਿਲਾਂ ਹੀ ਆਪਣੇ ਨਾਂ ਕਰ ਲਈ ਹੈ। ਉਸ ਨੇ ਪਹਿਲਾ ਮੈਚ 381 ਦੌੜਾਂ ਨਾਲ ਜਿੱਤਿਆ ਸੀ ਤੇ ਦੂਜਾ ਟੈਸਟ ਮੈਚ 10 ਵਿਕਟਾਂ ਨਾਲ ਆਪਣੇ ਨਾਂ ਕੀਤਾ ਸੀ।


Gurdeep Singh

Content Editor

Related News