ਸ਼ੂਟਿੰਗ ''ਚ ਮੇਹੂਲੀ ਨੇ ਜਗਾਈਆਂ ਉਮੀਦਾਂ

12/29/2017 3:22:07 AM

ਜਲੰਧਰ- ਨਿਸ਼ਾਨੇਬਾਜ਼ੀ ਲਈ 2017 ਮਿਲਿਆ-ਜੁਲਿਆ ਸਾਲ ਰਿਹਾ। ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਵਰਗ 'ਚ ਸੱਜਨਾਰ, ਪੂਜਾ ਘਾਟਕਰ, ਅਪੂਰਵੀ ਚੰਦੇਲਾ ਤੇ ਅੰਜੁਮ ਮੁਦੁਗਿਲ ਵਿਚਾਲੇ ਟੀਮ 'ਚ ਜਗ੍ਹਾ ਬਣਾਉਣ ਲਈ ਮੁਕਾਬਲੇਬਾਜ਼ੀ ਰਹੀ। 16 ਸਾਲ ਦੀ ਮੇਹੂਲੀ ਘੋਸ਼ ਨੇ ਭਾਰਤੀ ਟੀਮ ਦੀ ਤਾਕਤ ਵਧਾਈ। ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿਚ ਰਵੀ ਕੁਮਾਰ ਤੇ ਦੀਪਕ ਕੁਮਾਰ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਦੋਵੇਂ ਅਭਿਨਵ ਬਿੰਦ੍ਰਾ  ਦੇ ਸੰਨਿਆਸ ਲੈਣ ਤੋਂ ਬਾਅਦ ਖਾਲੀ ਹੋਈ ਜਗ੍ਹਾ ਨੂੰ ਭਰਨ ਦੀ ਤਿਆਰੀ ਵਿਚ ਰੁੱਜੇ ਹੋਏ ਹਨ। ਨਾਰੰਗ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਿਆ। ਸੰਜੀਵ ਰਾਜਪੂਤ ਤੇ ਸਤੇਂਦਰ ਸਿੰਘ ਨੇ ਬ੍ਰਿਸਬੇਨ ਵਿਚ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਕ੍ਰਮਵਾਰ ਚਾਂਦੀ ਤੇ ਸੋਨ ਤਮਗੇ ਜਿੱਤੇ।
ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਦੇ ਟੂਰਨਾਮੈਂਟ ਵਿਚ ਭਾਰਤ ਦੀ ਝੋਲੀ 'ਚ 20 ਤਮਗੇ ਆਏ। ਜਾਪਾਨ ਵਿਚ ਖੇਡੀ ਗਈ ਏਸ਼ੀਆਈ ਏਅਰਗਨ ਚੈਂਪੀਅਨਸ਼ਿਪ ਵਿਚ ਭਾਰਤ ਨੇ 21 ਤਮਗੇ ਤੇ ਯੁਵਾ ਓਲੰਪਿਕ ਨੇ ਚਾਰ ਕੋਟਾ ਸਥਾਨ ਹਾਸਲ ਕੀਤੇ। ਨਿਸ਼ਾਨੇਬਾਜ਼ੀ ਨੂੰ ਸਾਲ ਦੇ ਆਖਿਰ ਵਿਚ ਹਾਲਾਂਕਿ ਕਰਾਰਾ ਝਟਕਾ ਲੱਗਾ, ਕਿਉਂਕਿ ਬਰਮਿੰਘਮ ਵਿਚ 2022 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਲਾਜਿਸਿਟਕ ਨਾਲ ਜੁੜੇ ਮਾਮਲਿਆਂ ਕਾਰਨ ਇਸ ਨੂੰ ਹਟਾਇਆ ਜਾ ਸਕਦਾ ਹੈ। ਭਾਰਤੀ ਨਿਸ਼ਾਨੇਬਾਜ਼ਾਂ ਵਿਚੋਂ ਇਲਾਵੇਨਿਲ ਵਾਲਾਰਿਵਨ, ਮੇਘਨਾ ਸੱਜਨਾਰ, ਮੇਹੂਲੀ ਘੋਸ਼, ਅਨੀਸ਼ ਭਾਨਵਾਲਾ ਤੇ ਸ਼ਪਥ ਭਾਰਦਵਾਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਦੇ ਨਾਲ ਹੀ ਸੌਰਭ ਚੌਧਰੀ, ਅਖਿਲ ਸ਼ੇਰੋਨ, ਯਸ਼ਸਿਵਨੀ ਸਿੰਘ ਦੇਸਵਾਲ ਤੇ ਅੰਗਦ ਵੀਰ ਸਿੰਘ ਬਾਜਵਾ ਦੇ ਪ੍ਰਦਰਸ਼ਨ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਨਿਸ਼ਾਨੇਬਾਜ਼ੀ ਦਾ ਭਵਿੱਖ ਉਜੱਵਲ ਹੈ। ਸੀਨੀਅਰ ਪੱਧਰ 'ਤੇ ਡਬਲ ਟ੍ਰੈਪ ਨਿਸ਼ਾਨੇਬਾਜ਼ ਅੰਕੁਰ ਮਿੱਤਲ ਨੇ ਕਾਮਯਾਬੀ ਦੀਆਂ ਨਵੀਆਂ ਇਬਾਰਤ ਲਿਖਦੇ ਹੋਏ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਚਾਂਦੀ ਤੇ ਸੋਨ ਤਮਗੇ ਜਿੱਤੇ।


Related News