ਸੌਰਭ ਚੀਨੀ ਤਾਈਪੇ ਓਪਨ ਦੇ ਦੂਜੇ ਦੌਰ ’ਚ

Thursday, Sep 05, 2019 - 12:52 AM (IST)

ਸੌਰਭ ਚੀਨੀ ਤਾਈਪੇ ਓਪਨ ਦੇ ਦੂਜੇ ਦੌਰ ’ਚ

ਤਾਈਪੇ- ਸਾਬਕਾ ਚੈਂਪੀਅਨ ਸੌਰਭ ਵਰਮਾ ਨੇ 5,00,000 ਡਾਲਰ ਇਨਾਮੀ ਰਾਸ਼ੀ ਦੇ ਚੀਨੀ ਤਾਈਪੇ ਓਪਨ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਜਾਪਾਨ ਦੇ ਕਾਜੂਮਾਸਾ ਸਕਾਈ ਨੂੰ ਸਿੱਧੇ ਸੈੱਟ ਵਿਚ ਹਰਾ ਕੇ ਪੁਰਸ਼ ਸਿੰਗਲਜ਼ ਦੇ ਦੂਸਰੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਮੱਧ ਪ੍ਰਦੇਸ਼ ਦੇ 26 ਸਾਲ ਦੇ ਰਾਸ਼ਟਰੀ ਚੈਂਪੀਅਨ ਵਰਮਾ ਨੇ 38 ਮਿੰਟ ਵਿਚ ਦੁਨੀਆ ਦੇ 44ਵÄ ਰੈਂਕਿੰਗ ਵਾਲੇ ਖਿਡਾਰੀ ਨੂੰ 22-20, 21-13 ਨਾਲ ਹਰਾਇਆ। ਪਿਛਲੇ ਮਹੀਨੇ ਹੈਦਰਾਬਾਦ ਓਪਨ ਜਿੱਤਣ ਵਾਲਾ ਵਰਮਾ ਵਿਸ਼ਵ ਟੂਰ ਸੁਪਰ 300 ਟੂਰਨਾਮੈਂਟ ਵਿਚ ਇਕੱਲਾ ਭਾਰਤੀ ਬਚਿਆ ਹੈ। ਇਸ ਤੋਂ ਪਹਿਲਾਂ ਰੀਆ ਮੁਖਰਜੀ ਮਹਿਲਾ ਸਿੰਗਲਜ਼ ਵਿਚ, ਜਦਕਿ ਅਰਪਨਾ ਬਾਲਨ ਅਤੇ ਪ੍ਰਾਜਕਤਾ ਸਾਵੰਤ ਮਹਿਲਾ ਡਬਲਜ਼ ਵਿਚ ਪਹਿਲੇ ਦੌਰ ’ਚ ਹਾਰ ਕੇ ਬਾਹਰ ਹੋ ਗਈ।
 


author

Gurdeep Singh

Content Editor

Related News