ਦੂਜੇ ਦੋਸਤਾਨਾ ਮੈਚ ''ਚ ਭਾਰਤ ਨੇ ਰੋਮਾਨੀਆ ਨੂੰ 1-0 ਨਾਲ ਹਰਾਇਆ

Wednesday, Feb 19, 2020 - 07:36 PM (IST)

ਦੂਜੇ ਦੋਸਤਾਨਾ ਮੈਚ ''ਚ ਭਾਰਤ ਨੇ ਰੋਮਾਨੀਆ ਨੂੰ 1-0 ਨਾਲ ਹਰਾਇਆ

ਨਵੀਂ ਦਿੱਲੀ— ਭਾਰਤੀ ਅੰਡਰ-17 ਮਹਿਲਾ ਫੁੱਟਬਾਲ ਟੀ ਨੇ ਤੁਰਕੀ ਦੇ ਤੁਰਕਲਰ 'ਚ ਬੁੱਧਵਾਰ ਨੂੰ ਖੇਡੇ ਗਏ ਦੂਜੇ ਦੋਸਤਾਨਾ ਮੈਚ 'ਚ ਰੋਮਾਨੀਆ ਨੂੰ 1-0 ਨਾਲ ਹਰਾਇਆ। ਮੈਚ ਦਾ ਇਕਲੌਤਾ ਗੋਲ ਪ੍ਰਿਯੰਗਕਾ ਦੇਵੀ ਨੇ 29ਵੇਂ ਮਿੰਟ 'ਚ ਪੈਨਲਟੀ 'ਤੇ ਕੀਤਾ। ਐਵਤਵਾਰ ਨੂੰ ਖੇਡਿਆ ਗਿਆ ਪਹਿਲਾ ਦੋਸਤਾਨਾ ਮੈਚ 3-3 ਨਾਲ ਬਰਾਬਰੀ 'ਤੇ ਰਿਹਾ। ਭਾਰਤੀ ਟੀਮ ਨੇ ਪਹਿਲੇ ਹਾਫ 'ਚ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ ਮੈਚ 'ਚ ਭਾਰਤ ਵਲੋਂ ਤੀਜਾ ਗੋਲ ਕਰਨ ਵਾਲੀ 12ਵੇਂ ਮਿੰਟ ਗੋਲ ਕਰਨ ਦੇ ਕਰੀਬ ਪਹੁੰਚ ਗਈ ਸੀ ਪਰ ਉਸ ਨੂੰ ਆਫਸਾਈਡ ਕਰਾਰ ਦੇ ਦਿੱਤਾ ਗਿਆ। ਇਸ ਦੇ 2 ਮਿੰਟ ਬਾਅਦ ਸੁਨੀਤਾ ਮੁੰਡਾ ਦਾ ਸ਼ਾਟ ਰੋਮਾਨੀਆ ਦੀ ਗੋਲਕੀਪਰ ਨੇ ਰੋਕ ਦਿੱਤਾ। ਭਾਰਤ ਦੇ ਕੋਲ 28ਵੇਂ ਮਿੰਟ 'ਚ ਗੋਲ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਨਿਰਮਲਾ ਦੇਵੀ ਗੋਲਕੀਪਰ ਨੂੰ ਫੜ ਨਹੀਂ ਸਕੀ। ਭਾਰਤ ਨੂੰ ਹਾਲਾਂਕਿ ਇਸ ਦੇ ਇਕ ਮਿੰਟ ਬਾਅਦ ਫਿਰ ਤੋਂ ਮੌਕਾ ਮਿਲਿਆ ਤੇ ਪ੍ਰਿਯੰਗਕਾ ਨੇ 12 ਗਜ ਦੀ ਦੂਰੀ ਨਾਲ ਗੋਲ ਕਰਨ 'ਚ ਕੋਈ ਗਲਤੀ ਨਹੀਂ ਕੀਤੀ। ਭਾਰਤੀ ਟੀਮ ਨੇ ਦੂਜੇ ਹਾਫ 'ਚ ਵੀ ਦਬਾਅ ਬਣਾਏ ਰੱਖਿਆ ਤੇ ਰੋਮਾਨੀਆ ਨੂੰ ਬਰਾਬਰੀ ਦਾ ਮੌਕਾ ਨਹੀਂ ਦਿੱਤਾ।


author

Gurdeep Singh

Content Editor

Related News