ਸੰਤੋਸ਼ ਟਰਾਫੀ ''ਚ ਗੋਆ ਨੇ ਪੰਜਾਬ ਨੂੰ ਬਾਹਰ ਕੀਤਾ

03/29/2018 1:30:38 AM

ਕੋਲਕਾਤਾ- ਗੋਆ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਨੂੰ ਬੁੱਧਵਾਰ 4-1 ਨਾਲ ਹਰਾ ਕੇ 72ਵੀਂ ਸੰਤੋਸ਼ ਟਰਾਫੀ ਰਾਸ਼ਟਰੀ ਫੁੱਟਬਾਲ ਪ੍ਰਤੀਯੋਗਿਤਾ 'ਚੋਂ ਬਾਹਰ ਕਰ ਦਿੱਤਾ। ਪੰਜਾਬ ਨੂੰ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਇਹ ਮੈਚ ਹਰ ਹਾਲ ਵਿਚ ਜਿੱਤਣਾ ਜ਼ਰੂਰੀ ਸੀ ਪਰ ਟੀਮ ਨਾਕਾਮ ਰਹੀ।
ਗਰੁੱਪ-ਬੀ 'ਚੋਂ ਕਰਨਾਟਕ (9 ਅੰਕ) ਅਤੇ ਮਿਜ਼ੋਰਮ (9) ਤੀਸਰੇ ਅਤੇ ਪੰਜਾਬ (6) ਚੌਥੇ ਸਥਾਨ 'ਤੇ ਰਿਹਾ।
ਗੋਆ ਦੀ ਜਿੱਤ 'ਚ ਮੈਕ੍ਰੋਯ ਪੈਕਸੋਟੋ ਨੇ ਪੈਨਲਟੀ 'ਤੇ 25ਵੇਂ, ਵਿਕਟੋਰੀਨੋ ਫਰਨਾਂਡੇਸ ਨੇ 28ਵੇਂ, ਨੇਸਟਰ ਡਾਇਸ ਨੇ 59ਵੇਂ ਅਤੇ ਸ਼ੂਬਰਟ ਪਰੇਰਾ ਨੇ 67ਵੇਂ ਮਿੰਟ 'ਚ ਗੋਲ ਕੀਤੇ। ਪੰਜਾਬ ਦਾ ਇਕੋ-ਇਕ ਗੋਲ ਗੁਰਤੇਜ ਸਿੰਘ ਨੇ ਇੰਜਰੀ ਸਮੇਂ 'ਚ ਕੀਤਾ।

 


Related News