ਵਨ ਡੇ ਰੈਂਕਿੰਗ ’ਚ ਧਵਨ 2 ਸਥਾਨ ਦੇ ਫਾਇਦੇ ਨਾਲ 16ਵੇਂ ਸਥਾਨ ’ਤੇ ਪੁੱਜੇ
Thursday, Jul 22, 2021 - 12:21 AM (IST)
ਦੁਬਈ- ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸ਼੍ਰੀਲੰਕਾ ਵਿਰੁੱਧ ਪਹਿਲੇ ਮੈਚ ’ਚ ਅਜੇਤੂ ਅਰਧ ਸੈਂਕੜਾ ਪਾਰੀ ਤੋਂ ਬਾਅਦ 2 ਸਥਾਨ ਦੇ ਫਾਇਦੇ ਨਾਲ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਵਨ ਡੇ ਰੈਂਕਿੰਗ ’ਚ 16ਵੇਂ ਸਥਾਨ ’ਤੇ ਪਹੁੰਚ ਗਏ, ਜਦੋਂਕਿ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਬਰਕਰਾਰ ਹਨ। ਧਵਨ ਕੋਲੰਬੋ ’ਚ ਖੇਡੀ ਜਾ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ ਅਜੇਤੂ 86 ਦੌੜਾਂ ਦੀ ਮਦਦ ਨਾਲ 712 ਰੇਟਿੰਗ ਅੰਕ ਤੱਕ ਪਹੁੰਚ ਗਏ, ਜਿਸ ਨਾਲ ਉਹ 2 ਸਥਾਨ ਦਾ ਫਾਇਦਾ ਹਾਸਲ ਕਰਨ ’ਚ ਸਫਲ ਰਹੇ, ਜਦੋਂਕਿ ਕੋਹਲੀ ਦੇ 848 ਅੰਕ ਹਨ।
ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ
ਭਾਰਤ ਦੇ ਇਕ ਹੋਰ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ 817 ਅੰਕ ਦੇ ਨਾਲ ਸੂਚੀ ’ਚ ਤੀਜੇ ਸਥਾਨ ’ਤੇ ਹਨ, ਜਿਸ ’ਚ ਪਾਕਿਸਤਾਨ ਦੇ ਬਾਬਰ ਆਜਮ (873) ਟਾਪ ’ਤੇ ਹਨ। ਰੈਂਕਿੰਗ ’ਚ ਜ਼ਿੰਬਾਬਵੇ ਅਤੇ ਬੰਗਲਾਦੇਸ਼ ’ਚ 3 ਮੈਚਾਂ ਦੀ ਸੀਰੀਜ਼, ਦੱਖਣੀ ਅਫਰੀਕਾ ਅਤੇ ਆਇਰਲੈਂਡ ’ਚ ਤੀਜਾ ਮੈਚ ਅਤੇ ਭਾਰਤ ਅਤੇ ਸ਼੍ਰੀਲੰਕਾ ’ਚ ਪਹਿਲੇ 2 ਵਨ ਡੇ ਦੇ ਨਤੀਜਿਆਂ ਨੂੰ ਵੇਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼
ਗੇਂਦਬਾਜ਼ਾਂ ’ਚ ਭਾਰਤ ਦੇ ਯੁਜਵੇਂਦਰ ਚਾਹਲ (4 ਸਥਾਨ ਦੇ ਫਾਇਦੇ ਨਾਲ 20ਵੇਂ), ਸ਼੍ਰੀਲੰਕਾ ਦੇ ਵਾਨਿੰਦੁ ਹਸਾਰੰਗਾ (22 ਸਥਾਨ ਦੇ ਫਾਇਦੇ ਨਾਲ 36ਵੇਂ), ਦੱਖਣੀ ਅਫਰੀਕਾ ਦੇ ਤਬਰੇਜ ਸ਼ਮਸੀ (8 ਸਥਾਨ ਦੇ ਫਾਇਦੇ ਨਾਲ 39ਵੇਂ), ਆਇਰਲੈਂਡ ਦੇ ਸਿਮੀ ਸਿੰਘ (51ਵੇਂ ਸਥਾਨ ਉੱਤੇ) ਅਤੇ ਜ਼ਿੰਬਾਬਵੇ ਦੇ ਬਲੇਸਿੰਗ ਮੁਜਾਰਬਾਨੀ (70ਵੇਂ ਸਥਾਨ ਉੱਤੇ) ਉੱਪਰ ਵੱਲ ਵਧਣ ’ਚ ਸਫਲ ਰਹੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।