ਆਈ. ਸੀ. ਸੀ. ਟੈਸਟ ਰੈਂਕਿੰਗ ''ਚ ਭਾਰਤੀ ਟੀਮ ਦਾ ਜਲਵਾ, ਮੁੜ ਬਣੀ ਨੰਬਰ-1 ਟੀਮ

12/06/2021 5:01:09 PM

ਮੁੰਬਈ- ਅੱਜ ਭਾਵ 6 ਦਸੰਬਰ ਨੂੰ ਭਾਰਤੀ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਮੁੰਬਈ ਟੈਸਟ ਮੈਚ 'ਚ ਨਾ ਸਿਰਫ਼ ਵੱਡੀ ਜਿੱਤ ਦਰਜ ਕੀਤੀ, ਸਗੋਂ ਇਸ ਜਿੱਤ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਟੈਸਟ ਰੈਂਕਿੰਗ 'ਚ ਨੰਬਰ ਇਕ ਟੀਮ ਬਣ ਗਈ ਹੈ। ਹਾਲ ਹੀ 'ਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਤੋਂ ਨੰਬਰ ਵਨ ਦਾ ਸਥਾਨ ਖੋਹ ਲਿਆ ਸੀ ਪਰ ਹੁਣ ਵਿਰਾਟ ਕੋਹਲੀ ਦੀ ਕਪਤਾਨੀ 'ਚ ਟੀਮ ਫਿਰ ਤੋਂ ਆਪਣਾ ਪਹਿਲਾ ਸਥਾਨ ਕਾਇਮ ਕਰਨ 'ਚ ਸਫ਼ਲ ਹੋ ਗਈ ਹੈ।

ਇਹ ਵੀ ਪੜ੍ਹੋ : IND vs NZ 2nd Test : ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ, 1-0 ਨਾਲ ਜਿੱਤੀ ਸੀਰੀਜ਼

ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ 126 ਅੰਕਾਂ ਨਾਲ ਟੈਸਟ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਸੀ ਅਤੇ ਭਾਰਤ 119 ਅੰਕਾਂ ਨਾਲ ਦੂਜੇ ਸਥਾਨ 'ਤੇ ਸੀ ਪਰ ਟੈਸਟ ਸੀਰੀਜ਼ ਖ਼ਤਮ ਹੋਣ ਦੇ ਨਾਲ ਮੌਜੂਦਾ ਸਮੇਂ 'ਚ ਭਾਰਤ 124 ਅੰਕਾਂ ਨਾਲ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਹੈ, ਜਦਕਿ ਨਿਊਜ਼ੀਲੈਂਡ 121 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।

ਆਈ. ਸੀ. ਸੀ.  ਨੇ ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਅਦ ਟੈਸਟ ਰੈਂਕਿੰਗ ਨੂੰ ਅਪਡੇਟ ਕੀਤਾ ਹੈ। ਭਾਰਤ ਪਹਿਲੇ, ਨਿਊਜ਼ੀਲੈਂਡ ਦੂਜੇ, ਆਸਟ੍ਰੇਲੀਆ ਤੀਜੇ, ਇੰਗਲੈਂਡ ਚੌਥੇ ਅਤੇ ਪਾਕਿਸਤਾਨ ਪੰਜਵੇਂ ਸਥਾਨ 'ਤੇ ਹੈ। ਪਹਿਲੀ ਅਤੇ ਦੂਜੀ ਰੈਂਕਿੰਗ ਵਾਲੀਆਂ ਟੀਮਾਂ ਦੇ ਖਾਤੇ ਵਿੱਚ 120-120 ਤੋਂ ਵੱਧ ਅੰਕ ਹਨ, ਪਰ ਤੀਜੇ ਅਤੇ ਚੌਥੇ ਦਰਜੇ ਦੀਆਂ ਟੀਮਾਂ ਦੇ ਖਾਤੇ ਵਿੱਚ 110-110 ਤੋਂ ਵੱਧ ਅੰਕ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਖਾਤੇ 'ਚ 100 ਰੇਟਿੰਗ ਅੰਕ ਵੀ ਨਹੀਂ ਹਨ।

ਇਹ ਵੀ ਪੜ੍ਹੋ : ਅੱਜ ਹੈ ਭਾਰਤ ਦੇ 5 ਧਾਕੜ ਕ੍ਰਿਕਟਰਾਂ ਦਾ ਬਰਥਡੇ, ਜਾਣੋ ਇਨ੍ਹਾਂ ਸਟਾਰ ਕ੍ਰਿਕਟਰਾਂ ਬਾਰੇ ਕੁਝ ਖ਼ਾਸ ਗੱਲਾਂ

ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮੁੰਬਈ ਟੈਸਟ ਮੈਚ ਵੱਡੇ ਫ਼ਰਕ ਨਾਲ ਜਿੱਤ ਲਿਆ ਹੈ। ਭਾਰਤ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਚੈਂਪੀਅਨ ਟੀਮ ਨਿਊਜ਼ੀਲੈਂਡ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਦੀ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ, ਜਦਕਿ ਨਿਊਜ਼ੀਲੈਂਡ ਦੀ ਟੀਮ ਦੇ ਇਤਿਹਾਸ 'ਚ ਦੌੜਾਂ ਦੇ ਮਾਮਲੇ 'ਚ ਇਹ ਸਭ ਤੋਂ ਵੱਡੀ ਹਾਰ ਹੈ। ਹਾਲਾਂਕਿ ਨਿਊਜ਼ੀਲੈਂਡ ਟੀਮ ਕਾਨਪੁਰ ਟੈਸਟ ਮੈਚ ਇਕ ਵਿਕਟ ਨਾਲ ਡਰਾਅ ਕਰਵਾਉਣ ਵਿਚ ਸਫਲ ਰਹੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News