ਤੇਪੇ ਸੇਗਮਨ ''ਚ ਹਰਿਕ੍ਰਿਸ਼ਣਾ ਦੂਜੇ ਸਥਾਨ ''ਤੇ ਖਿਸਕਿਆ

Thursday, May 09, 2019 - 10:18 PM (IST)

ਤੇਪੇ ਸੇਗਮਨ ''ਚ ਹਰਿਕ੍ਰਿਸ਼ਣਾ ਦੂਜੇ ਸਥਾਨ ''ਤੇ ਖਿਸਕਿਆ

ਮਾਲਮੋ (ਸਵੀਡਨ) (ਨਿਕਲੇਸ਼ ਜੈਨ)- ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ ਰਾਊਂਡ-6 ਵਿਚ ਇੰਗਲੈਂਡ ਦੇ ਗਾਵਿਨ ਜੋਨਸ ਨੇ ਮੇਜ਼ਬਾਨ ਸਵੀਡਨ ਦੇ ਪੇਰਸਸੋਨ ਟਾਈਗਰ ਨੂੰ ਹਰਾਉਂਦਿਆਂ 4.5 ਅੰਕਾਂ ਨਾਲ ਸਿੰਗਲ ਬੜ੍ਹਤ ਬਣਾ ਲਈ ਹੈ। ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਜਿਹੜਾ ਕਿ ਅਜੇ ਤਕ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਸੀ ਪਰ ਰਾਊਂਡ-6 ਦਾ ਮੁਕਾਬਲਾ ਜਰਮਨੀ ਦੇ ਡਾਈਟਰ ਨਿਸਪਿਏਨ ਤੋਂ ਜਿੱਤ ਨਹੀਂ ਸਕਿਆ ਤੇ ਮੈਚ ਡਰਾਅ ਰਹਿਣ ਨਾਲ ਉਹ 4 ਅੰਕਾਂ ਨਾਲ ਦੂਜੇ ਸਥਾਨ 'ਤੇ ਖਿਸਕ ਗਿਆ ਹੈ।
ਫ੍ਰੈਂਚ ਡਿਫੈਂਸ ਦੇ ਕਲਾਸੀਕਲ ਓਪਨਿੰਗ ਵੇਰੀਏਸ਼ਨ ਵਿਚ ਹੋਏ ਇਸ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਹਰਿਕ੍ਰਿਸ਼ਣਾ ਵਜ਼ੀਰ ਵੱਲ ਇਕ ਵਾਧੂ ਪਿਆਦਾ ਲੈ ਕੇ ਜਿੱਤ ਵੱਲ ਵਧਦਾ ਲੱਗ ਰਿਹਾ ਸੀ ਪਰ ਅੰਤ ਵਿਚ ਹਾਥੀ ਦੇ ਐਂਡ ਗੇਮ ਵਿਚ ਨਿਸਪਿਏਨ ਨੇ ਸ਼ਾਨਦਾਰ ਬਚਾਅ ਕਰਦਿਆਂ ਅੱਧਾ ਅੰਕ ਵੰਡਣ 'ਤੇ ਹਰਿਕ੍ਰਿਸ਼ਣਾ ਨੂੰ ਮਜਬੂਰ ਕਰ ਦਿੱਤਾ।


author

Gurdeep Singh

Content Editor

Related News