ਬੰਗਾਲ ਪੁਲਸ ਸੌਮਿਆਜੀਤ ਨੂੰ ਸੰਮਣ ਭੇਜਣ ਦੀ ਤਿਆਰੀ ''ਚ

03/23/2018 6:50:10 PM

ਕੋਲਕਾਤਾ (ਬਿਊਰੋ)— ਪੱਛਮੀ ਬੰਗਾਲ ਪੁਲਸ ਅੰਤਰਰਾਸ਼ਟਰੀ ਟੇਬਲ ਟੈਨਿਸ ਖਿਡਾਰੀ ਸੌਮਿਆਜੀਤ ਘੋਸ਼ ਨੂੰ 18 ਸਾਲਾਂ ਮਹਿਲਾ ਦੇ ਬਲਤਕਾਰ ਦੇ ਦੋਸ਼ 'ਚ ਸੰਮਣ ਭੇਜ ਕੇ ਉਤਰ 24 ਪਰਗਨਾ ਪੁਲਸ ਥਾਣੇ 'ਚ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। 4 ਅਪ੍ਰੈਲ ਤੋਂ ਗੋਲਡ ਕੋਸਟ 'ਚ ਸ਼ੁਰੂ ਹੋਣ ਜਾ ਰਹੇ ਰਾਸ਼ਟਰਮੰਡਲ ਖੇਡਾਂ ਦੇ ਲਈ ਭਾਰਤ ਦੇ 222 ਮੈਂਬਰੀ ਦਲ ਦਾ ਹਿੱਸਾ 24 ਸਾਲ ਦੇ ਸੌਮਿਆਜੀਤ ਦੇ ਖਿਲਾਫ ਨੌਜਵਾਨ ਮਹਿਲਾ ਨੇ ਵਿਆਹ ਦਾ ਝਾਂਸਾ ਦੇ ਕੇ ਬਲਤਕਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ. ਦਰਜ ਕਰਾਈ ਹੈ। ਇਸ ਮਾਮਲੇ 'ਚ ਪੀੜਤ ਮਹਿਲਾ ਪੁਲਸ ਥਾਣੇ 'ਚ ਅਰਜੁਨ ਐਵਾਰਡ ਖਿਡਾਰੀ ਦੇ ਖਿਲਾਫ ਮਾਮਲਾ ਦਰਜ ਕਰਾਇਆ ਹੈ, ਜਿਥੇ ਭਾਰਤੀ ਕਾਨੂੰਨ ਪ੍ਰਣਾਲੀ ਦੇ ਤਹਿਤ ਸੌਮਿਆਜੀਤ ਦੇ ਖਿਲਾਫ ਬਲਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। 18 ਸਾਲਾਂ ਪੀੜਤ ਅਤੇ ਉਸਦੇ ਪਿਤਾ ਨੇ ਸੌਮਿਆਜੀਤ ਦੇ ਖਿਲਾਫ ਦੋਸ਼ ਲਗਾਏ ਹਨ। ਸਿੱਲੀਗੁੜੀ ਦੇ ਸੌਮਿਆਜੀਤ ਸਾਬਕਾ ਚੈਂਪੀਅਨ ਹਨ ਅਤੇ ਫਿਲਹਾਲ 4 ਤੋਂ 15 ਅਪ੍ਰੈਲ ਤਕ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਲਈ ਜਰਮਨੀ 'ਚ ਤਿਆਰੀ ਕਰ ਰਹੇ ਹਨ। ਸੌਮਿਆਜੀਤ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ, ਪਰ ਪੱਛਮੀ ਬੰਗਾਲ ਪੁਲਸ ਉਸ ਨੂੰ ਦੇਸ਼ ਬੁਲਾ ਕੇ ਪੁੱਛ-ਗਿੱਛ ਕਰ ਸਕਦੀ ਹੈ। ਸੌਮਿਆਜੀਤ ਪੱਛਮੀ ਬੰਗਾਲ ਦੇ ਦੂਜੇ ਅੰਤਰਰਾਸ਼ਟਰੀ ਖਿਡਾਰੀ ਹਨ, ਮਹਿਲਾ ਉਤਪੀੜਨ ਮਾਮਲੇ ਪੁਲਸ ਕੇਸ ਦੇ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਵੀ ਆਪਣੇ ਕ੍ਰਿਕਟਰ ਪਤੀ ਖਿਲਾਫ ਲਾਲ ਬਜ਼ਾਰ ਪੁਲਸ ਥਾਣੇ 'ਚ ਬਲਤਕਾਰ ਅਤੇ ਉਤਪੀੜਨ ਮਾਮਲੇ 'ਚ ਸ਼ਿਕਾਇਤ ਦਰਜ ਕਰਾਈ ਸੀ।


Related News