ਫੁੱਟਬਾਲ ’ਚ ਵੀਡੀਓ ਰੈਫਰੀ ਨਾਲ ਟੁੱਟ ਰਹੀ ਹੈ ਖੇਡ ਦੀ ਲੈਅ

Wednesday, Feb 01, 2023 - 03:08 PM (IST)

ਫੁੱਟਬਾਲ ’ਚ ਵੀਡੀਓ ਰੈਫਰੀ ਨਾਲ ਟੁੱਟ ਰਹੀ ਹੈ ਖੇਡ ਦੀ ਲੈਅ

ਓਸਲੋ– ਫੁੱਟਬਾਲ ਦੁਨੀਆ ਦੀਆਂ ਸਭ ਤੋਂ ਪਸੰਦੀਦਾ ਖੇਡਾਂ ਵਿਚੋਂ ਇਕ ਹੈ ਕਿਉਂਕਿ ਇਸ ਮੈਚ ਦੌਰਾਨ ਰੋਮਾਂਚ ਸਿਖਰਾਂ ’ਤੇ ਹੁੰਦਾ ਹੈ ਪਰ ਤਕਨੀਕ ਦੇ ਇਸਤੇਮਾਲ ਨਾਲ ਖੇਡ ਵਿਚ ਅੜਿੱਕਾ ਪੈ ਰਿਹਾ ਹੈ ਤੇ ਇਸ ਨਾਲ ਲੈਅ ਟੁੱਟ ਰਹੀ ਹੈ। ਹਾਲ ਹੀ ਵਿਚ ਕਤਰ ਵਿਚ ਹੋਏ ਵਿਸ਼ਵ ਕੱਪ ਵਿਚ ਇਸ ਖੇਡ ਦੇ ਕਈ ਪਹਿਲੂ ਦੇਖਣ ਨੂੰ ਮਿਲੇ।

ਕਿਸੇ ਲਈ ਇਹ ਪਰੀਕਥਾ (ਲਿਓਨਿਲ ਮੇਸੀ ਨੇ ਆਪਣੇ ਵਿਸ਼ਵ ਕੱਪ ਕਰੀਅਰ ਨੂੰ ਇਕ ਜਿੱਤ ਦੇ ਨਾਲ ਖਤਮ ਕੀਤਾ) ਤੇ ਕਿਸੇ ਲਈ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ (ਮੇਸੀ, ਕਾਇਲਿਆਨ ਐਮਬਾਪੇ, ਲੂਕਾ ਮੋਡ੍ਰਿਚ) ਦੀ ਕਲਾ ਨੂੰ ਇਕ ਜਗ੍ਹਾ ਦੇਖਣ ਦਾ ਮੌਕਾ ਸੀ। ਇਸ ਵਿਚ ਕੁਝ ਚਮਤਕਾਰੀ ਪ੍ਰਦਰਸ਼ਨ (ਰਿਚਾਰਲਿਸਨ ਦੀ ਯਾਦਗਾਰ ਕਿੱਕ) ਦਿਸੇ ਤੇ ਕਈ ਵਾਰ ਕਮਜ਼ੋਰ ਮੰਨੀਆਂ ਜਾਣ ਵਾਲੀਆਂ ਟੀਮਾਂ (ਮੋਰੱਕੋ, ਜਾਪਾਨ, ਸਾਊਦੀ ਅਰਬ) ਨੇ ਸਥਾਪਤ ਤੇ ਮਜ਼ਬੂਤ ਟੀਮਾਂ ਨੂੰ ਹਰਾ ਕੇ ‘ਡੇਵਿਡ ਤੇ ਗੋਲੀਅਥ’ ਦੀ ਕਹਾਣੀ ਨੂੰ ਸੱਚ ਕੀਤਾ।

ਇਹ ਵੀ ਪੜ੍ਹੋ : ਯੂਰਪ 'ਚ ਹੀ ਹੋਵੇਗਾ ਰੋਨਾਲਡੋ ਦੇ ਕਰੀਅਰ ਦਾ ਅੰਤ : ਅਲ-ਨਸਰ ਕੋਚ ਗਾਰਸੀਆ

ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿਚ ਵੀਡੀਓ ਸਹਾਇਕ ਰੈਫਰੀ (ਵੀ. ਏ. ਆਰ.) ਦੇ ਕਾਰਨ ਖੇਡ ਵਿਚ ਅੜਿੱਕੇ ਨੇ ਕਈ ਵਾਰ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਕੀਤਾ। ਵੀ. ਏ. ਆਰ. ਲਈ ਛੇ ਵਾਰ ਮੈਚ ਨੂੰ ਰੋਕਿਆ ਗਿਆ। ਇਸ ਨਾਲ ਦੁਨੀਆ ਦੇ ਫੁੱਟਬਾਲ ਪ੍ਰਸ਼ੰਸਕਾਂ ਦੇ ਨਾਲ ਉਪ ਜੇਤੂ ਰਹੀ ਫਰਾਂਸ ਦੀ ਟੀਮ ਨੂੰ ਵੀ ਨਿਰਾਸ਼ਾ ਹੋਈ। ਵੀ.ਏ. ਆਰ. ਲਈ ਰੈਫਰੀ ਜਦੋਂ ਮੈਦਾਨ ਦੇ ਬਾਹਰ ਟੈਲੀਵਿਜ਼ਨ ਦਾ ਸਹਾਰਾ ਲੈਂਦੇ ਹਨ ਤਾਂ ਉਸ ਸਮੇਂ ਇਕ-ਇਕ ਸੈਕੰਡ ਘੰਟੇ ਦੀ ਤਰ੍ਹਾਂ ਲੱਗਦਾ ਹੈ। ਅਜਿਹੇ ਵਿਚ ਕਈ ਵਾਰ ਗੋਲ ਉਨ੍ਹਾਂ ਕੁਝ ਮਿਲੀਮੀਟਰਾਂ ’ਤੇ ਨਿਰਭਰ ਕਰਦਾ ਹੈ, ਜਿਸ ਨੂੰ ਅਸੀਂ ਸ਼ਾਇਦ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ।

ਕਈ ਫੁੱਟਬਾਲ ਪ੍ਰਸ਼ੰਸਕ ਮੰਨਦੇ ਹਨ ਕਿ ਫੁੱਟਬਾਲ ਵਿਚ ਪਹਿਲਾਂ ਤੋਂ ਹੀ ਫ੍ਰੀ ਕਿੱਕ, ਕਾਰਨਰ, ਸੱਟਾਂ ਵਰਗੀਆਂ ਚੀਜ਼ਾਂ ਨਾਲ ਦੇਰੀ ਹੁੰਦੀ ਹੈ ਤੇ ਵੀ. ਏ. ਆਰ. ਨਾਲ ਇਸ ਵਿਚ ਹੋਰ ਵਾਧਾ ਹੋ ਰਿਹਾ ਹੈ। ਖੇਡ ਅਰਥਸ਼ਾਸਤਰ ਵਿਚ ਨਤੀਜੇ ਦੀ ਅਨਿਸ਼ਿਚਿਤਤਾ ਕਾਫੀ ਮਾਇਨੇ ਰੱਖਦੀ ਹੈ। ਇਹ ਇਕ ਸਾਧਾਰਨ ਧਾਰਨਾ ਹੈ ਕਿ ਸਾਨੂੰ ਨਤੀਜਾ ਪਹਿਲਾਂ ਤੋਂ ਪਤਾ ਹੈ ਤਾਂ ਅਸੀਂ ਸ਼ਾਇਦ ਮੈਚ ਦੇਖਣ ਵਿਚ ਸਮਾਂ ਬਰਬਾਦ ਨਹੀਂ ਕਰਾਂਗੇ। ਵੀ. ਏ. ਆਰ. ਦਾ ਇਕ ਹੋਰ ਪਹਿਲੂ ਇਹ ਹੈ ਕਿ ਰੈਫਰੀ ਦੇ ਰੀਪਲੇਅ ਤੋਂ ਬਾਅਦ ਪੈਨਲਟੀ ਕਿੱਕ ਦੀ ਗਿਣਤੀ ਵਧਦੀ ਹੈ ਤਾਂ ਇਹ ਬਿਹਤਰ ਟੀਮਾਂ ਲਈ ਮਦਦਗਾਰ ਹੋਵੇਗੀ ਜਿਹੜੀਆਂ ਆਪਣੇ ਵਿਰੋਧੀ ਵਿਰੁੱ ਗੋਲ ’ਤੇ ਵਧੇਰੇ ਮੌਕੇ ਬਣਾਉਂਦੀਆਂ ਹਨ। ਇਸ ਨਾਲ ਵਿਰੋਧੀ ਟੀਮ ਦੇ ਖੇਮੇ ਤੋਂ ਵੱਧ ਫਾਊਲ ਤੇ ਉਸਦੇ ਵਿਰੁੱਧ ਵਧੇਰੇ ਪੈਨਲਟੀ ਕਿੱਕ ਮਿਲਣ ਦੀ ਸੰਭਾਵਨਾ ਹੁੰਦੀ ਹੈ। ਆਮ ਤੌਰ ’ਤੇ ਲਗਭਗ 75 ਫੀਸਦੀ ਪੈਨਲਟੀ ਕਿੱਕ ਗੋਲ ਵਿਚ ਬਦਲਦੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News