ਢਾਕਾ 'ਚ ਟੀਮ ਇੰਡੀਆ ਦੇ 4 ਟਾਪ ਆਰਡਰ ਬੱਲੇਬਾਜ਼ਾਂ ਨੇ ਲਾਏ ਸੀ ਸੈਂਕੜੇ, 13 ਸਾਲ ਪੂਰੇ

Tuesday, Aug 25, 2020 - 03:28 AM (IST)

ਢਾਕਾ 'ਚ ਟੀਮ ਇੰਡੀਆ ਦੇ 4 ਟਾਪ ਆਰਡਰ ਬੱਲੇਬਾਜ਼ਾਂ ਨੇ ਲਾਏ ਸੀ ਸੈਂਕੜੇ, 13 ਸਾਲ ਪੂਰੇ

ਨਵੀਂ ਦਿੱਲੀ– ਟੀਮ ਇੰਡੀਆ ਜਦੋਂ ਮਈ 2007 ਵਿਚ ਬੰਗਲਾਦੇਸ਼ ਵਿਰੁੱਧ ਢਾਕਾ ਦੇ ਮੈਦਾਨ 'ਤੇ ਦੂਜਾ ਟੈਸਟ ਖੇਡਣ ਉਤਰੀ ਸੀ ਤਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਸਦੀ ਉਮੀਦ ਨਹੀਂ ਸੀ ਕਿ ਇਹ ਸਭ ਤੋਂ ਯਾਦਗਾਰ ਟੈਸਟ ਬਣ ਜਾਵੇਗਾ। ਭਾਰਤੀ ਟੀਮ ਨੇ ਇਸ ਮੈਚ ਦੀ ਪਹਿਲੀ ਪਾਰੀ ਵਿਚ 4 ਸੈਂਕੜੇ ਲਾਏ ਸਨ। ਇਹ ਚਾਰੇ ਸੈਂਕੜੇ ਪਹਿਲੇ ਚਾਰ ਬੱਲੇਬਾਜ਼ਾਂ ਨੇ ਲਾਏ ਸਨ। ਕ੍ਰਿਕਟ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਢਾਕਾ ਦੇ ਮੈਦਾਨ 'ਤੇ ਭਾਰਤੀ ਟੀਮ ਵਲੋਂ ਦਿਨੇਸ਼ ਕਾਰਤਿਕ ਤੇ ਵਸੀਮ ਜ਼ਾਫਰ ਓਪਨਿੰਗ ਕਰਨ ਉਤਰੇ ਸੀ। 138 ਦੌੜਾਂ ਦੇ ਸਕੋਰ 'ਤੇ ਜਦੋਂ ਵਸੀਮ ਜ਼ਾਫਰ ਪੈਵੇਲੀਅਨ ਪਰਤਿਆ ਤਾਂ ਰਾਹੁਲ ਦ੍ਰਾਵਿੜ ਨੇ ਵੀ ਆ ਕੇ ਸੈਂਕੜਾ (129) ਲਾਇਆ। ਓਪਨਰ ਦਿਨੇਸ਼ ਕਾਰਤਕ ਜਦੋਂ 129 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ ਤਾਂ ਸਚਿਨ ਨੇ 122 ਦੌੜਾਂ ਬਣਾ ਕੇ ਇਹ ਅਨੋਖਾ ਰਿਕਾਰਡ ਟੀਮ ਇੰਡੀਆ ਦੇ ਨਾਂ ਕਰ ਦਿੱਤਾ।

PunjabKesari
ਟੀਮ ਇੰਡੀਆ ਨੇ ਪਹਿਲੀ ਪਾਰੀ ਵਿਚ ਸਿਰਫ 3 ਵਿਕਟਾਂ ਗੁਆ ਕੇ 610 ਦੌੜਾਂ ਬਣਾ ਦਿੱਤੀਆਂ ਸਨ। ਜਵਾਬ ਵਿਚ ਖੇਡਣ ਉਤਰੀ ਬੰਗਲਾਦੇਸ਼ ਦੀ ਪਹਿਲੀ ਪਾਰੀ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦੇ ਅੱਗੇ ਨਤਮਸਤਕ ਹੋ ਗਈ। ਜ਼ਹੀਰ ਨੇ 5 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਬੰਗਲਾਦੇਸ਼ 118 ਦੌੜਾਂ 'ਤੇ ਢੇਰ ਹੋ ਗਿਆ। ਹਾਲਾਂਕਿ ਫਾਲੋਆਨ ਖੇਡਣ ਆਈ ਬੰਗਲਾਦੇਸ਼ ਟੀਮ ਨੇ ਦੂਜੀ ਪਾਰੀ ਵਿਚ ਚੰਗੀ ਬੱਲੇਬਾਜ਼ੀ ਕੀਤੀ। ਸਲੇਹ ਦੀਆਂ 42, ਮੁਹੰਮਦ ਅਸ਼ਰਫੁਲ ਦੀਆਂ 67 ਤੇ ਮਸ਼ਰਫੀ ਮੁਰਤਜ਼ਾ ਦੀਆਂ 70 ਦੌੜਾਂ ਦੀ ਬਦੌਲਤ ਬੰਗਲਾਦੇਸ਼ 253 ਦੌੜਾਂ ਹੀ ਬਣਾ ਸਕਿਆ। ਟੀਮ ਇੰਡੀਆ ਨੇ ਇਹ ਟੈਸਟ ਪਾਰੀ ਤੇ 239 ਦੌੜਾਂ ਨਾਲ ਜਿੱਤਿਆ ਸੀ, ਜਿਹੜੀ ਕਿ ਟੈਸਟ ਕ੍ਰਿਕਟ ਵਿਚ ਤੀਜੀ ਸਰਵਸ੍ਰੇਸ਼ਠ ਜਿੱਤ ਹੈ।


author

Gurdeep Singh

Content Editor

Related News