ਟੈਸਟ ਕ੍ਰਿਕਟ ''ਚ ਵੀ ਬਦਲ ਗਈ ਜਰਸੀ ਦੀ ਰੂਪ ਰੇਖਾ, ICC ਨੇ ਦਿੱਤੀ ਮਨਜ਼ੂਰੀ
Tuesday, Jul 23, 2019 - 04:39 PM (IST)

ਸਪੋਰਟਟ ਡੈਸਕ— ਟੈਸਟ ਕ੍ਰਿਕਟ 'ਚ ਛੇਤੀ ਇਕ ਅਹਿਮ ਬਦਲਾਵ ਹੋਣ ਜਾ ਰਿਹਾ ਹੈ। ਅਗਸਤ ਤੋਂ ਟੈਸਟ ਕ੍ਰਿਕਟ 'ਚ ਜਰਸੀ ਦੀ ਰੂਪ ਰੇਖਾ ਬਦਲ ਜਾਵੇਗੀ, ਜਿਸ ਨੂੰ ਆਈ. ਸੀ. ਸੀ. ਨੇ ਮਨਜ਼ੂਰੀ ਦੇ ਦਿੱਤੀ ਹੈ। ਆਈ. ਸੀ. ਸੀ. ਨੇ ਸਾਰਿਆਂ ਦੇਸ਼ਾਂ ਨੂੰ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਹੈ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ 'ਚ ਉਨ੍ਹਾਂ ਦੇ ਖਿਡਾਰੀ ਜਰਸੀ ਦੇ ਪਿੱਛੇ ਨੰਬਰ ਤੇ ਨਾਂ ਦੇ ਨਾਲ ਖੇਡ ਸਕਦੇ ਹਨ।
ਦੱਸ ਦੇਈਏ ਕਿ 2 ਸਾਲ ਤੱਕ ਚੱਲਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਅਗਸਤ 'ਚ ਇੰਗਲੈਂਡ ਤੇ ਆਸਟਰੇਲੀਆ ਦੀ ਏਸ਼ੇਜ ਸੀਰੀਜ਼ ਤੋਂ ਸ਼ੁਰੂ ਹੋਣ ਵਾਲੀ ਹੈ। ਆਈ.ਸੀ. ਸੀ. ਨੇ ਟੈਸਟ ਕ੍ਰਿਕਟ ਨੂੰ ਮਸ਼ਹੂਰ ਬਣਾਉਣ ਲਈ ਜਰਸੀ ਦੇ ਪਿੱਛੇ ਨੰਬਰ ਤੇ ਨਾਂ ਲਿੱਖਣ ਦੀ ਪਹਿਲ ਕੀਤੀ ਹੈ।