ਪੁਰਾਣੀ ਵਾਈਨ ਦੀ ਤਰ੍ਹਾਂ ਹਨ ਭੱਜੀ ਤੇ ਤਾਹਿਰ : ਧੋਨੀ

Wednesday, Apr 10, 2019 - 12:40 PM (IST)

ਪੁਰਾਣੀ ਵਾਈਨ ਦੀ ਤਰ੍ਹਾਂ ਹਨ ਭੱਜੀ ਤੇ ਤਾਹਿਰ : ਧੋਨੀ

ਚੇਨਈ : ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਈ. ਪੀ. ਐੱਲ. ਦੇ ਮੈਚ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਹਰਭਜਨ ਸਿੰਘ ਅਤੇ ਇਮਰਾਨ ਤਾਹਿਰ ਪੁਰਾਣੀ ਵਾਈਨ ਦੀ ਤਰ੍ਹਾਂ ਲਗਾਤਾਰ ਪਰਿਪੱਕ ਹੋ ਰਹੇ ਹਨ ਅਤੇ ਉਸ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਮਰ ਸਿਰਫ ਇਕ ਗਿਣਤੀ। ਚੇਨਈ ਨੇ ਮੰਗਲਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਲਕਾਤਾ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

PunjabKesari

ਮੈਚ ਤੋਂ ਬਾਅਦ ਧੋਨੀ ਨੇ ਕਿਹਾ, ''ਉਮਰ ਉਨ੍ਹਾਂ (ਹਰਭਜਨ ਅਤੇ ਤਾਹਿਰ) ਵੱਲ ਹੈ। ਉਹ ਵਾਈਨ ਦੀ ਤਰ੍ਹਾਂ ਹੈ ਅਤੇ ਲਗਾਤਾਰ ਪੱਕੇ ਹੋ ਰਹੇ ਹਨ। ਭੱਜੀ ਨੇ ਜਿੰਨੇ ਵੀ ਮੈਚ ਖੇਡੇ ਹਨ ਉਨ੍ਹਾਂ ਵਿਚ ਦਮਦਾਰ ਪ੍ਰਦਰਸ਼ਨ ਕੀਤਾ ਹੈ। ਮੈਨੂੰ ਜਦੋਂ ਵੀ ਜ਼ਰੂਰਤ ਮਹਿਸੂਸ ਹੋਈ ਹੈ ਮੈਂ ਇਮਰਾਨ 'ਤੇ ਭਰੋਸਾ ਕੀਤਾ ਹੈ ਅਤੇ ਉਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਕੁਲ ਮਿਲਾ ਕੇ ਸਾਡਾ ਗੇਂਦਬਾਜ਼ੀ ਕ੍ਰਮ ਚੰਗਾ ਲੱਗ ਰਿਹਾ ਹੈ ਪਰ ਜਦੋਂ ਅਸੀਂ ਬਿਹਤਰੀਨ ਟੀਮ ਖਿਲਾਫ ਸਪਾਟ ਵਿਕਟ 'ਤੇ ਛੋਟੀ ਬਾਊਂਡਰੀ ਦੇ ਨਾਲ ਖੇਡਣਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਸਾਡੇ ਲਈ ਚੰਗਾ ਗੇਂਦਬਾਜ਼ੀ ਕ੍ਰਮ ਕਿਹੜਾ ਹੋਵੇਗਾ। ਚੇਨਈ ਦੀ ਟੀਮ ਫਿਲਹਾਲ, 10 ਅੰਕਾਂ ਨਾਲ ਸੂਚੀ ਵਿਚ ਪਹਿਲੇ ਸਥਾਨ 'ਤੇ ਕਾਬਜ਼ ਹੈ।

PunjabKesari


Related News