ਰੇਹਮ ਦਾ ਇਲਜ਼ਾਮ- 'ਗੇ' ਹਨ ਕ੍ਰਿਕਟਰ ਇਮਰਾਨ ਖਾਨ, ਸਈਦ ਨਾਲ ਸਨ ਉਨ੍ਹਾਂ ਦੇ ਸਰੀਰਕ ਸਬੰਧ
Sunday, Jun 10, 2018 - 04:37 PM (IST)

ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇਮਰਾਨ ਖਾਨ 'ਤੇ ਉਨਾਂ ਦੀ ਪਤਨੀ ਰੇਹਮ ਖਾਨ ਨੇ ਸਨਸਨੀਖੇਜ਼ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਬਕਾ ਪਤੀ ਇਮਰਾਨ ਖਾਨ ਇਕ 'ਗੇ' ਹਨ। ਰੇਹਮ ਨੇ ਇਸ ਗੱਲ ਦਾ ਖੁਲ੍ਹਾਸਾ ਆਪਣੀ ਇਕ ਲਿਖੀ ਕਿਤਾਬ ਰਾਹੀਂ ਕੀਤਾ ਹੈ ਜਿਸ ਨੂੰ ਅਜੇ ਲਾਂਚ ਕਰਨਾ ਬਾਕੀ ਹੈ। ਪਰ ਕਿਤਾਬ ਦੇ ਮਾਰਕਿਟ 'ਚ ਆਉਣ ਤੋਂ ਪਹਿਲਾਂ ਇਸ ਦੇ ਕੁਝ ਹਿੱਸੇ ਲੀਕ ਹੋ ਗਏ ਹਨ। ਇਮਰਾਨ 'ਤੇ ਲੱਗੇ ਇਸ ਦੋਸ਼ ਦੇ ਕਾਰਨ ਪਾਕਿਸਤਾਨ ਦੀ ਰਾਜਨੀਤੀ 'ਚ ਸਨਸਨੀ ਪੈਦਾ ਹੋ ਗਈ ਹੈ।
ਪਾਰਟੀ ਦੇ ਮੈਂਬਰ ਨਾਲ ਸਨ ਸਰੀਰਕ ਸਬੰਧ
ਰੇਹਮ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੇ ਆਪਣੀ ਰਾਜਨੀਤਿਕ ਪਾਰਟੀ ਤਹਿਰੀਕ-ਏ-ਇਨਸਾਫ ਦੇ ਇਕ ਮੈਂਬਰ ਮੁਰਾਦ ਸਈਦ ਦੇ ਨਾਲ ਸਰੀਰਕ ਸਬੰਧ ਸਨ। ਹਾਲਾਂਕਿ ਰੇਹਮ ਦੇ ਇਸ ਬਿਆਨ 'ਤੇ ਮੁਰਾਦ ਸਈਦ ਨੇ ਖ਼ੁਦ ਟਵੀਟ ਕਰਕੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਲਿਖਿਆ, ''ਰੇਹਮ ਖਾਨ ਨੇ ਮੇਰੇ ਬਾਰੇ 'ਚ ਜੋ ਕੁਝ ਵੀ ਕਿਹਾ ਅਤੇ ਲਿਖਿਆ ਉਸ ਬਾਰੇ ਮੈਨੂੰ ਕੁਝ ਵੀ ਨਹੀਂ ਕਹਿਣਾ। ਰੇਹਮ ਨੇ ਘਟੀਆ ਭਾਸ਼ਾ ਦੀ ਵਰਤੋਂ ਕਰਦੇ ਹੋਏ ਕੁਝ ਵੀ ਲਿਖਣ ਤੋਂ ਪਹਿਲਾਂ ਜ਼ਰਾ ਵੀ ਨਹੀਂ ਸੋਚਿਆ।''
ਵਸੀਮ ਨੂੰ ਵੀ ਲਿਆ ਲਪੇਟ 'ਚ
ਰੇਹਮ ਨੇ ਨਾ ਸਿਰਫ ਇਮਰਾਨ ਸਗੋਂ ਪਾਕਿਸਤਾਨੀ ਨਾਗਰਿਕਾਂ ਦੇ ਲਈ ਭਗਵਾਨ ਸਾਬਤ ਹੋਣ ਵਾਲੇ ਵਸੀਮ ਅਕਰਮ ਨੂੰ ਲਪੇਟ 'ਚ ਲਿਆ ਹੈ। ਉਨ੍ਹਾਂ ਕਿਤਾਬ 'ਚ ਲਿਖਿਆ ਕਿ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਆਪਣੀਆਂ ਯੌਨ ਕਲਪਨਾਵਾਂ ਨੂੰ ਪੂਰਾ ਕਰਨ ਲਈ ਆਪਣੀ ਮਰ ਚੁੱਕੀ ਪਤਨੀ ਨੂੰ ਇਕ ਕਾਲੇ (ਅਸ਼ਵੇਤ) ਵਿਅਕਤੀ ਦੇ ਨਾਲ ਸਰੀਰਕ ਸਬੰਧ ਬਣਾਉਣ ਦੇ ਲਈ ਮਜਬੂਰ ਕੀਤਾ। ਰੇਹਮ ਦੇ ਮੁਤਾਬਕ ਵਸੀਮ ਅਕਰਮ ਖੁਦ ਉਸ ਨੂੰ ਆਪਣੀ ਪਤਨੀ ਦੇ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਦੇਖ ਰਹੇ ਸਨ।
ਰੇਹਮ ਦੇ ਖਿਲਾਫ ਭੇਜਿਆ ਗਿਆ ਲੀਗਲ ਨੋਟਿਸ
ਹੁਣ ਇਸ ਕਿਤਾਬ ਦੇ ਖੁਲਾਸੇ 'ਤੇ ਰੇਹਮ ਖਾਨ ਨੂੰ ਵਸੀਮ ਅਕਰਮ ਸਮੇਤ 4 ਲੋਕਾਂ ਨੇ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਰੇਹਮ ਨੇ ਆਪਣੀ ਕਿਤਾਬ 'ਚ ਉਨ੍ਹਾਂ ਦਾ ਅਪਮਾਨ ਕੀਤਾ ਹੈ। ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਨੇ ਕਿਹਾ ਕਿ ਜੇਕਰ ਇਹ ਕਿਤਾਬ ਰਿਲੀਜ਼ ਹੋਵੇਗੀ ਤਾਂ ਉਹ ਰੇਹਮ 'ਤੇ ਕੇਸ ਕਰੇਗੀ। ਨੋਟਿਸ 'ਚ ਰੇਹਮ ਨੂੰ 14 ਦਿਨ ਦਾ ਸਮਾਂ ਦਿੱਤਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਇਸ ਦੌਰਾਨ ਢੁਕਵਾਂ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।