ਇਮਰਾਨ ਨੇ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਤਿਆਰੀਆਂ ''ਤੇ ਜਤਾਈ ਚਿੰਤਾ
Thursday, Mar 28, 2019 - 11:39 AM (IST)

ਸਪੋਰਟ ਡੈਸਕ— ਪਾਕਿਸਤਾਨ ਦੇ ਪ੍ਰਧਾਨਮੰਤਰੀ ਤੇ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਨੇ ਇੰਗਲੈਂਡ 'ਚ ਹੋਣ ਵਾਲੇ ਅਗਲੀ ਵਿਸ਼ਵ ਕੱਪ ਲਈ ਟੀਮ ਦੀਆਂ ਤਿਆਰੀਆਂ 'ਤੇ ਚਿੰਤਾ ਜਤਾਈ ਹੈ। ਕ੍ਰਿਕਟ ਤੋਂ ਰਾਜਨੀਤੀ 'ਚ ਆਏ ਇਮਰਾਨ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਤੇ ਹੋਰ ਕਈ ਵੱਡੇ ਅਧਿਕਾਰੀਆਂ ਦੇ ਨਾਲ ਹੋਈ ਬੈਠਕ 'ਚ ਰਾਸ਼ਟਰੀ ਟੀਮ ਦੀ ਚੋਣ ਪ੍ਰਕੀਰੀਆਂ 'ਤੇ ਵੀ ਸਵਾਲ ਚੁੱਕੇ। ਪਾਕਿਸਤਾਨ ਨੂੰ 1992 'ਚ ਵਿਸ਼ਵ ਕੱਪ ਦਵਾਉਣ ਵਾਲੇ ਇਮਰਾਨ ਨੇ ਕਿਹਾ ਕਿ ਪੀ. ਸੀ. ਬੀ ਨੂੰ ਰਾਸ਼ਟਰੀ ਖਿਡਾਰੀਆਂ ਦੀ ਚੋਣ ਪ੍ਰਕੀਰੀਆਂ 'ਚ ਸੁਧਾਰ ਕਰਕੇ ਵਿਸ਼ਵ ਕੱਪ 'ਚ ਸਭ ਤੋਂ ਬਿਹਤਰੀਨ ਟੀਮ ਭੇਜਣੀ ਚਾਹੀਦੀ ਹੈ।