IIPKL : ਤੇਲੁਗੂ ਬੁਲਸ ਤੇ ਹਰਿਆਣਾ ਹੀਰੋਜ਼ ਜਿੱਤੇ
Tuesday, May 21, 2019 - 02:52 AM (IST)

ਪੁਣੇ— ਤੇਲੁਗੂ ਬੁਲਸ ਤੇ ਹਰਿਆਣਾ ਹੀਰੋਜ਼ ਨੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) 'ਚ ਸੋਮਵਾਰ ਨੂੰ ਇੱਥੇ ਆਪਣੇ-ਆਪਣੇ ਮੈਚ ਜਿੱਤੇ। ਤੇਲੁਗੂ ਬੁਲਸ ਨੇ ਆਖਰੀ 2 ਕੁਆਟਰਾਂ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਮੁੰਬਈ ਚੇ ਰਾਜੇ ਨੂੰ 39-28 ਨਾਲ ਹਰਾਇਆ। ਤੇਲੁਗੂ ਬੁਲਸ ਦੀ ਜੋਨ-ਏ 'ਚ ਚਾਰ ਮੈਚਾਂ 'ਚ ਇਹ ਪਹਿਲੀ ਜਿੱਤ ਹੈ ਜਦਕਿ ਮੁੰਬਈ ਨੂੰ ਚਾਰ ਮੈਚਾਂ 'ਚ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਦਿਨ 'ਚ ਖੇਡੇ ਗਏ ਇਕ ਹੋਰ ਮੈਚ 'ਚ ਹਰਿਆਣਾ ਹੀਰੋਜ਼ ਨੇ ਪੋਂਡੀਚੇਰੀ ਪ੍ਰੀਡੇਟਰਸ ਨੂੰ 45-35 ਨਾਲ ਹਰਾ ਕੇ ਪਿਛਲੀ ਹਾਰ ਦਾ ਬਦਲਾ ਲਿਆ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਸ ਮੈਦਾਨ 'ਤੇ ਪਹਿਲਾ ਮੈਚ 15 ਮਈ ਨੂੰ ਖੇਡਿਆ ਗਿਆ ਸੀ ਜਿੱਥੇ ਪੋਂਡੀਚੇਰੀ ਨੇ ਹਰਿਆਣਾ ਨੂੰ 52-28 ਨਾਲ ਹਰਾਇਆ ਸੀ।