ਆਫਲਾਈਨ ਆਯੋਜਿਤ ਹੋਵੇਗਾ IFFM, ਕਪਿਲ ਦੇਵ ਹੋਣਗੇ ਮੁੱਖ ਮਹਿਮਾਨ

07/08/2022 3:25:31 PM

ਮੈਲਬੌਰਨ (ਏਜੰਸੀ)- ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ (ਆਈ. ਐੱਫ. ਐੱਫ. ਐੱਮ.) ਦਾ ਇਸ ਸਾਲ ਦਾ ਐਡੀਸ਼ਨ ਫਿਰ ਤੋਂ ਆਫਲਾਈਨ ਮੋਡ ਵਿਚ ਆਯੋਜਿਤ ਹੋਣ ਜਾ ਰਿਹਾ ਹੈ, ਜਿਸ ਵਿਚ ਦਿੱਗਜ ਕ੍ਰਿਕਟਰ ਕਪਿਲ ਦੇਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਯੋਜਕਾਂ ਨੇ ਦੱਸਿਆ ਕਿ ਇਹ ਫੈਸਟੀਵਲ 12 ਤੋਂ 20 ਅਗਸਤ ਤੱਕ ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬੌਰਨ ਵਿੱਚ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਆਯੋਜਿਤ ਕੀਤਾ ਜਾਵੇਗਾ।

ਦੇਵ ਨੇ ਕਿਹਾ ਕਿ ਉਹ ਫੈਸਟੀਵਲ ਨੂੰ ਲੈ ਕੇ ਬਹੁਤ ਉਤਸੁਕ ਹਨ। ਉਨ੍ਹਾਂ ਦੇ ਜੀਵਨ 'ਤੇ ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ ''83'' ਰਿਲੀਜ਼ ਹੋਈ ਸੀ, ਜਿਸ ''ਚ ਅਭਿਨੇਤਾ ਰਣਵੀਰ ਸਿੰਘ ਮੁੱਖ ਭੂਮਿਕਾ ''ਚ ਨਜ਼ਰ ਆਏ ਸਨ। ਸਾਬਕਾ ਕ੍ਰਿਕਟਰ ਨੇ ਇੱਕ ਬਿਆਨ ਵਿੱਚ ਕਿਹਾ, "ਸਾਡੇ ਮਨ ਵਿਚ ਸਿਨੇਮਾ ਅਤੇ ਖੇਡਾਂ ਦੋਵਾਂ ਲਈ ਡੂੰਘਾ ਭਾਵਨਾਤਮਕ ਸਬੰਧ ਅਤੇ ਪਿਆਰ ਹੈ, ਅਤੇ ਜਦੋਂ ਉਹ ਇਕੱਠੇ ਹੁੰਦੇ ਹਨ ਤਾਂ ਇਹ ਸਾਰਿਆਂ ਲਈ ਇੱਕ ਸ਼ਾਨਦਾਰ ਅਨੁਭਵ ਹੁੰਦਾ ਹੈ।" ਪ੍ਰਬੰਧਕਾਂ ਅਨੁਸਾਰ ਇਸ ਸਾਲ ਦਾ ਫੈਸਟੀਵਲ ਪਹਿਲਾਂ ਨਾਲੋਂ ਜ਼ਿਆਦਾ ਵੱਖ ਹੋਣ ਵਾਲਾ ਹੈ। ਫੈਸਟੀਵਲ ਲਈ 23 ਭਾਸ਼ਾਵਾਂ ਦੀਆਂ 100 ਤੋਂ ਵੱਧ ਫਿਲਮਾਂ ਦੀ ਚੋਣ ਕੀਤੀ ਗਈ ਹੈ।


cherry

Content Editor

Related News